ਤਰਨ ਤਾਰਨ

ਫਤਿਆਬਾਦ ਤੋਂ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ ਨੇ ਰਮਨਦੀਪ ਕੌਰ ਸ਼ੇਰੋਂ ਤੇ ਬਿੱਲਾ ਸ਼ੇਰੋ ਨੂੰ ਦਿੱਤਾ ਸੰਪੂਰਨ ਸਮਰਥਨ

ਹਲਕਾ ਇੰਚਾਰਜ ਰਮਨਦੀਪ ਸੇਰੋਂ ਤੇ ਸਰਪੰਚ ਬਿੱਲਾ ਸ਼ੇਰੋ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ: ਸ਼ਿੰਦਾ

ਸ੍ਰੀ ਗੋਇੰਦਵਾਲ ਸਾਹਿਬ 21 ਅਗਸਤ ( ਬਿਉਰੋ )ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਕਸਬਾ ਫਤਿਆਬਾਦ ਤੋਂ ਮੌਜੂਦਾ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਨੂੰ ਆਪਣਾ ਸੰਪੂਰਨ ਸਮਰਥਨ ਦਿੱਤਾ ਹੈ,ਇਸ ਮੌਕੇ ਸੁਰਿੰਦਰ ਸਿੰਘ ਸ਼ਿੰਦਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਆਪਣੀ ਮਾਂ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਅਵਤਾਰ ਸਿੰਘ ਬਿੱਲਾ ਸ਼ੇਰੋ ਦੇ ਹੱਕ ਵਿੱਚ ਡੱਟ ਕੇ ਪਹਿਰਾ ਦੇਣਗੇ,ਇਸ ਮੌਕੇ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਅਵਤਾਰ ਸਿੰਘ ਬਿੱਲਾ ਸ਼ੇਰੋ ਵੱਲੋਂ ਸੁਰਿੰਦਰ ਸਿੰਘ ਸ਼ਿੰਦਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਆਗੂਆਂ ਦੇ ਇਸ ਤਰ੍ਹਾਂ ਦੇ ਮਜ਼ਬੂਤ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਦਿਨੋ-ਦਿਨ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ,ਇਸ ਮੌਕੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਪੀ.ਏ.ਸੀ ਮੈਬਰ ਸਿਕੰਦਰ ਸਿੰਘ ਵਰਾਣਾ,ਸਰਕਲ ਪ੍ਰਧਾਨ ਮੋਹਨ ਸਿੰਘ,ਧਰਮਿੰਦਰ ਸਿੰਘ,ਰਜਿੰਦਰ ਸਿੰਘ ਰਾਜੂ,ਜਗਜੀਤ ਸਿੰਘ,ਕੁਲਦੀਪ ਸਿੰਘ,ਸ਼ਨੀ ਕੁਕਰੇਜਾ,ਹਰੀਸ਼ ਕੁਮਾਰ ਗੁਜਰ, ਪਰਮਜੀਤ ਸਿੰਘ ਦਿਓਲ,ਰਤਨ ਸਿੰਘ, ਮਨੋਹਰ ਸਿੰਘ,ਰਣਜੀਤ ਸਿੰਘ,ਜਗਜੀਤ ਸਿੰਘ,ਜਗਦੀਪ ਸਿੰਘ ਮਿੰਟੂ ਆਦਿ ਅਕਾਲੀ ਆਗੂ ਹਾਜਰ ਸਨ।

Related Articles

Back to top button