ਸਾਬਕਾ ਵਿਧਾਇਕ ਰਮਨਜੀਤ ਸਿੱਕੀ ਦੀ ਅਗਵਾਈ ਚ ਅਨੇਕਾਂ ਪਰਿਵਾਰਾ ਕੀਤੀ ਕਾਂਗਰਸ ਚ ਘਰ ਵਾਪਸੀ
ਆਪ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ : ਸਿੱਕੀ
ਸ਼੍ਰੀ ਗੋਇੰਦਵਾਲ ਸਾਹਿਬ 20 ਅਗਸਤ ( ਬਿਉਰੋ ) ਪਿਛਲੀਆਂ ਚੋਣਾਂ ਚ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਚ ਆਉਣ ਤੇ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਪਾਰਟੀ ਛੱਡ ਆਪ ਚ ਗਏ ਪਰਿਵਾਰ ਕਾਗਰਸ ਚ ਘਰ ਵਾਪਸੀ ਕਰ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸ੍ਰ ਪ੍ਰੀਤਮ ਸਿੰਘ ਅਲਾਦੀਨਪੁਰ ਦੇ ਗ੍ਰਹਿ ਵਿਖੇ ਪਿੰਡ ਅਲਾਦੀਨਪੁਰ ਦੇ ਸੀਨੀਅਰ ਕਾਂਗਰਸੀ ਆਗੂ ਭਾਗ ਸਿੰਘ ,ਅਜੈਬ ਸਿੰਘ ,ਹਰਦੇਵ ਸਿੰਘ , ਜਸਵਿੰਦਰ ਸਿੰਘ ਫੋਜੀ , ਨੰਬਰਦਾਰ ਤਰਸੇਮ ਸਿੰਘ ,ਮੁੱਖਤਾਰ ਸਿੰਘ , ਕੁਲਦੀਪ ਸਿੰਘ ਵੱਲੋ ਰੱਖੀ ਇੱਕ ਮੀਟਿੰਗ ਚ ਕਹੇ,ਇਸ ਮੌਕੇ ਬੋਲਦਿਆਂ ਸਿੱਕੀ ਨੇ ਕਿਹਾ ਕਿ ਪਿਛਲੇ ਸਮੇਂ ਆਮ ਆਦਮੀ ਪਾਰਟੀ ਦੇ ਝਾਂਸੇ ਚ ਆ ਕੇ ਵੋਟਾਂ ਪਾ ਚੁੱਕੇ ਲੋਕ ਅੱਜ ਤੰਗ ਪ੍ਰੇਸਾਨ ਹੋ ਰਹੇ ਹਨ ਸਿੱਕੀ ਨੇ ਕਿਹਾ ਕਿ ਲੋਕ ਦੱਸ ਰਹੇ ਹਨ ਕਿ ਬਹੁਤ ਗਲਤ ਫੈਸਲਾ ਲੈ ਬੈਠੇ ਆ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਲੋਕ ਖੱਜਲ ਹੋ ਰਹੇ ਹਨ,ਇਹਨਾਂ ਸਾਰੀਆਂ ਚੀਜ਼ਾਂ ਤੋਂ ਤੰਗ ਆ ਕੇ ਲੋਕਾਂ ਨੇ ਰਮਨਜੀਤ ਸਿੰਘ ਸਿੱਕੀੋ ਦੀ ਅਗਵਾਈ ਚ ਕਾਂਗਰਸ ਪਾਰਟੀ ਚ ਘਰ ਵਾਪਸੀ ਕੀਤੀ ,ਇਸ ਮੌਕੇ ਕਾਗਰਸ ਚ ਘਰ ਵਾਪਸੀ ਕਰਨ ਵਾਲੇ ਪਰਿਵਾਰਾਂ ਦਾ ਸ੍ਰਸਿੱਕੀ ਵੱਲੋ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਚ ਬਣਦਾ ਮਾਨ ਸਨਮਾਨ ਮਿਲੇਗਾ ਤੇ ਕਾਂਗਰਸ ਦੀ ਸਰਕਾਰ ਆਉਣ ਤੇ ਹਰੇਕ ਵਰਗ ਦੀਆ ਸਹੂਲਤਾਂ ਜੋ ਆਪ ਵਲੋੰ ਬੰਦ ਕੀਤੀਆਂ ਗਈਆਂ ਹਨ ਨੂੰ ਪਹਿਲ ਕਦਮੀ ਨਾਲ ਬਹਾਲ ਕਰਾਂਗੇ ਇਸ ਮੌਕੇ ਪੀ.ਏ ਰਣਜੀਤ ਸਿੰਘ ਰਾਣਾ ਭੈਲ ,ਦਿਲਬਾਗ ਸਿੰਘ ,ਰਣਜੌਧ ਸਿੰਘ, ਸੁਖਚੈਨ ਸਿੰਘ ,ਬਲਬੀਰ ਸਿੰਘ ,ਹਰਜੀਤ ਸਿੰਘ ,ਗੁਰਵੇਲ ਸਿੰਘ ,ਅਰਮਿੰਦਰ ਸਿੰਘ, ਮੈਂਬਰ ਬਾਦਲ ਸਿੰਘ ,ਮੈਂਬਰ ਰਾਜੂ ਸਿੰਘ ,ਗੋਲਡੀ ਸਿੰਘ, ਸੋਨੂੰ ਸਿੰਘ ਫੋਜੀ,ਗੁਰਜੰਟ ਸਿੰਘ ,ਹਰਨੇਕ ਸਿੰਘ ,ਰਣਜੀਤ ਸਿੰਘ ਆਦਿ ਤੇ ਪਿੰਡ ਅਲਾਦੀਨਪੁਰ ਦੀ ਸੰਗਤ ਵੱਡੀ ਗਿਣਤੀ ਚ ਇੱਕਠੀ ਹੋਈਦਿਲਬਾਗ ਸਿੰਘ ,ਰਣਜੌਧ ਸਿੰਘ, ਸੁਖਚੈਨ ਸਿੰਘ ,ਬਲਬੀਰ ਸਿੰਘ ,ਹਰਜੀਤ ਸਿੰਘ ,ਗੁਰਵੇਲ ਸਿੰਘ ,ਅਰਮਿੰਦਰ ਸਿੰਘ, ਮੈਂਬਰ ਬਾਦਲ ਸਿੰਘ ,ਮੈਂਬਰ ਰਾਜੂ ਸਿੰਘ ,ਗੋਲਡੀ ਸਿੰਘ, ਸੋਨੂੰ ਸਿੰਘ ਫੋਜੀ,ਗੁਰਜੰਟ ਸਿੰਘ ,ਹਰਨੇਕ ਸਿੰਘ ,ਰਣਜੀਤ ਸਿੰਘ ਆਦਿ ਤੇ ਪਿੰਡ ਅਲਾਦੀਨਪੁਰ ਦੀ ਸੰਗਤ ਵੱਡੀ ਗਿਣਤੀ ਚ ਹਾਜ਼ਰ ਸੀ




