ਤਰਨ ਤਾਰਨ

ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਬਿੱਲਾ ਸ਼ੇਰੋ

ਬਿੱਲਾ ਸ਼ੇਰੋ ਨੇ ਧੁੰਨ ਢਾਏਵਾਲ਼ਾ,ਮੁੰਡਾ ਪਿੰਡ ਤੇ ਪਿੰਡ ਧੂੰਦਾ ਦੇ ਮੰਡ ਖੇਤਰ ਦੇ ਕਿਸਾਨਾਂ ਨੂੰ ਡੀਜ਼ਲ ਅਤੇ ਨਕਦ ਰਾਸ਼ੀ ਦੀ ਦਿੱਤੀ ਸਹਾਇਤਾ

ਸ੍ਰੀ ਗੋਇੰਦਵਾਲ ਸਾਹਿਬ 21 ਅਗਸਤ ( ਬਿਉਰੋ ) ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਬਿਆਸ ਦਰਿਆ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਮੰਗ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਵੱਲੋਂ ਡੀਜ਼ਲ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਗਈ,ਪਿੰਡ ਧੁੰਦਾ ਵਿਖੇ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਬਿੱਲਾ ਸ਼ੇਰੋ ਨੇ ਦੱਸਿਆ ਕਿ ਪਿੰਡ ਧੁੰਨ ਢਾਏਵਾਲਾ ਦੇ ਕਿਸਾਨਾਂ ਲਈ 2,000 ਲੀਟਰ ਅਤੇ ਮੁੰਡਾ ਪਿੰਡ ਦੇ ਕਿਸਾਨਾਂ ਲਈ 1,000 ਲੀਟਰ ਡੀਜ਼ਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਧੁੰਦਾ ਦੇ ਮੰਡ ਖੇਤਰ ਦੇ ਕਿਸਾਨਾਂ ਦੀ ਮੰਗ ਉਪਰੰਤ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ ਗਈ ਹੈ,ਉਨ੍ਹਾਂ ਕਿਹਾ ਕਿ ਬਿਆਸ ਦਰਿਆ ਦੇ ਕਿਨਾਰੇ ਵੱਸਦੇ ਪਿੰਡਾਂ ਦੇ ਕਿਸਾਨਾਂ ਨੂੰ ਮੰਡ ਖੇਤਰ ਵਿੱਚ ਬਰਸਾਤੀ ਦਿਨਾਂ ਦੌਰਾਨ ਬਿਆਸ ਦਰਿਆ ਦੇ ਵੱਧਦੇ ਪੱਧਰ ਨਾਲ਼ ਡਰ ਦੇ ਮਾਹੌਲ ਵਿੱਚ ਰਹਿਣਾ ਪੈਂਦਾ ਹੈ ਅਤੇ ਖੇਤੀਬਾੜੀ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕਿਸਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਕੋਲ ਆਪਣੀ ਮੰਗ ਰੱਖੀ ਗਈ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਆਪਣੀ ਕਮਾਈ ਵਿੱਚੋ ਇਹ ਸਹਾਇਤਾ ਮੁਹੱਈਆ ਕਰਵਾਈ ਗਈ ਹੈ,ਬਿੱਲਾ ਸ਼ੇਰੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਭਵਿੱਖ ਵਿੱਚ ਵੀ ਲੋੜਵੰਦ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪਿੰਡ ਧੁੰਦਾ ਵਿਖ਼ੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਮੈਂਬਰ ਪੀ.ਏ.ਸੀ ਅਕਾਲੀ ਦਲ ਸਿਕੰਦਰ ਸਿੰਘ ਵਰਾਣਾ,ਜਨਰਲ ਸਕੱਤਰ ਯੂਥ ਅਕਾਲੀ ਦਲ ਅਤੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆਂ,ਜਿਲ੍ਹਾ ਐਸ ਸੀ ਪ੍ਰਧਾਨ ਜਗਤਾਰ ਸਿੰਘ ਧੂੰਦਾ,ਮੋਹਨ ਸਿੰਘ ਭੈਲ,ਜਗਦੀਪ ਸਿੰਘ ਮਿੰਟੂ ਆਦਿ ਹੋਰ ਸੀਨੀਅਰ ਅਕਾਲੀ ਆਗੂ,ਵਰਕਰ ਤੇ ਕਿਸਾਨ ਮੌਜੂਦ ਸਨ।

Related Articles

Back to top button