ਸੰਗਰੂਰ ਵਿਖੇ ਕਿਸਾਨਾਂ ਤੇ ਲਾਠੀਚਾਰਜ ਲੋਕਤੰਤਰ ਤੇ ਹਮਲਾ – ਕੁਲਦੀਪ ਸਿੰਘ ਔਲਖ
ਸ੍ਰੀ ਗੋਇੰਦਵਾਲ ਸਾਹਿਬ 21 ਅਗਸਤ ( ਬਿਉਰੋ )ਜੁਲਾਈ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਅਤੇ ਹਲਕਾ ਖਡੂਰ ਸਾਹਿਬ ਤੋਂ ਸੀਨੀਅਰ ਆਗੂ ਕੁਲਦੀਪ ਸਿੰਘ ਔਲਖ ਨੇ ਸੰਗਰੂਰ ਵਿਖੇ ਕਿਸਾਨਾਂ ਤੇ ਲਾਠੀਚਾਰਜ ਦੀ ਆਲੋਚਣਾ ਕਰਦਿਆਂ ਕਿਹਾ ਕਿ ਆਪ ਸਰਕਾਰ ਨੇ ਸ਼ਰੇਆਮ ਦਿਨ ਦਿਹਾੜੇ ਲੋਕਤੰਤਰ ਦਾ ਕਤਲ ਕੀਤਾ ਗਿਆ ਹੈ ਕਿਸਾਨਾਂ ਤੇ ਤਸ਼ੱਦਦ ਦੌਰਾਨ ਇੱਕ ਕਿਸਾਨ ਦੀ ਮੌਤ ਹੋਈ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਫੱਟੜ ਹੋਏ ਹਨ , ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਕੇਜਰੀਵਾਲ ਦੇ ਇਸ਼ਾਰੇ ਤੇ ਚੱਲ ਰਹੀ ਹੈ, ਇਹ ਸਰਕਾਰ ਪ੍ਰੈਸ ਦੀ ਆਜ਼ਾਦੀ ਤੇ ਪਹਿਲਾਂ ਹੀ ਬਹੁਤ ਹਮਲੇ ਕਰ ਚੁੱਕੀ ਹੈ ਜਿਸ ਦਾ ਜਵਾਬ ਪੰਜਾਬ ਵਾਸੀ ਸਮਾਂ ਆਉਣ ਤੇ ਦੇਣਗੇ।
ਉਹਨਾਂ ਕਿਹਾ ਕਿ ਆਪ ਸਰਕਾਰ ਨੇ 12700 ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ’ਤੇ ਕੋਝਾ ਮਜ਼ਾਕ ਕੀਤਾ, ਹਰ ਮਹਿਲਾ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦੇ ਨਾਂ ’ਤੇ ਕੋਝਾ ਮਜ਼ਾਕ ਕੀਤਾ,ਉਹਨਾਂ ਪੁੱਛਿਆ ਕਿ ਵੀ ਆਈ ਪੀ ਕਲਚਰ ਤੇ ਸੁਰੱਖਿਆ ਵਿਚ ਕਟੌਤੀ ਦੇ ਝੂਠੇ ਦਾਅਵਿਆਂ ਦਾ ਆਖਰ ਬਣਿਆ ਕੀ?
ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਹੁੰਦਿਆਂ ਸ਼ੁਰੂ ਕੀਤੀਆਂ ਸਾਰੀਆਂ ਗਰੀਬ ਪੱਖੀ ਸਹੂਲਤਾਂ ਖਤਮ ਕਰ ਦਿੱਤੀਆਂ ਹਨ। ਆਟਾ ਦਾਲ ਕਾਰਡ ਕੱਟ ਦਿੱਤੇ ਗਏ ਹਨ, ਐਸ ਸੀ ਸਕਾਲਰਸ਼ਿਪ ਸਕੀਮ, ਗਰੀਬਾਂ ਲਈ ਮੁਫਤ ਘਰ, ਮੁਫਤ ਭਾਂਡੇ, ਮੁਫਤ ਚੁੱਲ੍ਹਾ/ਸਿਲੰਡਰ, ਲੜਕੀਆਂ ਲਈ ਮੁਫਤ ਸਾਈਕਲ, ਮੁਫਤ ਜਿਮ, ਮੁਫਤ ਤੀਰਥ ਯਾਤਰਾ, ਸੇਵਾ ਕੇਂਦਰ ਤੇ ਸੁਵਿਧਾ ਕੇਂਦਰ ਸਭ ਬੰਦ ਕਰ ਦਿੱਤੇ ਹਨ। ਉਲਟਾ ਇਸਦੀ ਥਾਂ ’ਤੇ ਡੀਜ਼ਲ ਤੇ ਪੈਟਰੋਲ ’ਤੇ ਵੈਟ ਵਧਾ ਦਿੱਤਾ ਗਿਆ, ਰੇਤ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਤੇ ਲੋਕਾਂ ਨੂੰ ਪੈਨਸ਼ਨ ਤੇ ਸ਼ਗਨ ਸਕੀਮ ਦਾ ਲਾਭ ਵੀ ਨਹੀਂ ਮਿਲ ਰਿਹਾ।ਉਹਨਾਂ ਕਿਹਾ ਆਮ ਆਦਮੀ ਪਾਰਟੀ ਵਲੋੰ ਲੋਕਾਂ ਨਾਲ ਕੀਤੀ ਠੱਗੀ ਦੀ ਲੋਕ ਆਉਣ ਵਾਲੀਆਂ ਚੋਣਾਂ ਚ ਦੇਣਗੇ




