ਰਾਜਪਾਲ ਵਲੋਂ ਪੰਜਾਬ ਚ ਰਾਸ਼ਟਰਪਤੀ ਰਾਜ ਦੀ ਚਿਤਾਵਨੀ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ
ਸਾਡੇ ਹੱਕ ਖੋਹਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਸੀਂ ਲੜਨਾ ਜਾਣਦੇ ਹਾਂ :ਸੀ ਐਮ ਭਗਵੰਤ ਮਾਨ
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਰਾਸ਼ਟਰਪਤੀ ਸ਼ਾਸਨ ਦੀ ਚਿਤਾਵਨੀ ਦੇਣ ਤੋਂ ਮਗਰੋਂ ਸੂਬੇ ਦਾ ਸਿਆਸੀ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ। ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਰਾਜਪਾਲ ‘ਤੇ ਪਲਟਵਾਰ ਕੀਤਾ ਹੈ।CM ਨੇ ਕਿਹਾ ਹੈ ਕਿ ਰਾਜਪਾਲ, ਪੰਜਾਬੀਆਂ ਦੀਆਂ ਭਾਵਨਾਵਾਂ ਦੀ ਪਰਖ ਨਾ ਕਰੇ, ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ। ਹਮੇਸ਼ਾ ਦੇਸ਼ ਦੀ ਰੱਖਿਆ ਲਈ ਖੜ੍ਹੇ ਹਾਂ। ਦੇਸ਼ ਦਾ ਅਨਾਜ ਨਾਲ ਢਿੱਡ ਭਰਨ ਲਈ ਧਰਤੀ ਅਤੇ ਪਾਣੀ ਦੀ ਉਪਜਾਊ ਸ਼ਕਤੀ ਨੂੰ ਵੀ ਦਾਅ ‘ਤੇ ਲਗਾ ਦਿੱਤਾ ਗਿਆ ਅਤੇ ਤੁਸੀਂ ਸਾਨੂੰ ਹਰ ਦੋ ਮਹੀਨੇ ਬਾਅਦ ਚਿੱਠੀਆਂ ਲਿਖ ਕੇ ਰਾਸ਼ਟਰਪਤੀ ਰਾਜ ਲਗਾਉਣ ਅਤੇ ਸਰਕਾਰ ਨੂੰ ਡੇਗਣ ਦੀ ਚੇਤਾਵਨੀ ਦਿੰਦੇ ਹੋ। ਸਾਡੇ ਜ਼ਖਮਾਂ ‘ਤੇ ਲੂਣ ਛਿੜਕਣ ਦਾ ਕੰਮ ਨਾ ਕਰੋ। ਅਸੀਂ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਾਂ। ਜੇਕਰ ਸੰਵਿਧਾਨ ਨਹੀਂ ਹੈ ਤਾਂ ਕਿਸ ਤਰ੍ਹਾਂ ਦੀਆਂ ਸਿਆਸੀ ਪਾਰਟੀਆਂ ਅਤੇ ਕਿਸ ਤਰ੍ਹਾਂ ਦੀਆਂ ਵਿਰੋਧੀ ਪਾਰਟੀਆਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੀਐਮ ਭਗਵੰਤ ਮਾਨ ਨੇ ਅੱਗੇ ਕਿਹਾ, ‘ਰਾਜਪਾਲ ਦੀ ਇਹ ਲਿਖਣ ਦੀ ਹਿੰਮਤ ਕਿਵੇਂ ਹੋਈ। ਮੈਂ ਇਸ ਬਾਰੇ ਸੋਚ ਕੇ ਹੈਰਾਨ ਹਾਂ। ਪੰਜਾਬ ਦੇ 3.5 ਕਰੋੜ ਲੋਕਾਂ ਦੀਆਂ ਕੁਰਬਾਨੀਆਂ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਪੰਜਾਬ ਨਾਲ ਕੀ ਹੋਇਆ ਸਭ ਨੂੰ ਪਤਾ ਹੈ। ਪੰਜਾਬੀਆਂ ਦੀ ਤਰਫੋਂ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਇਸ ਤਰ੍ਹਾਂ ਦੀ ਹਰਕਤ ਨਾ ਕਰੋ, ਭਾਵੇਂ ਤੁਸੀਂ ਪੰਜਾਬੀਆਂ ਨਾਲ ਪਿਆਰ ਕਰਕੇ ਜਾਨ ਵੀ ਲੈ ਲਓ, ਪਰ ਜੇ ਤੁਸੀਂ ਸਾਡੇ ਹੱਕ ਖੋਹਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਸੀਂ ਲੜਨਾ ਜਾਣਦੇ ਹਾਂ।ਸੀਐਮ ਭਗਵੰਤ ਮਾਨ ਨੇ ਕਿਹਾ,ਕਿ ‘ਰਾਜਪਾਲ ਦੇ ਪੱਤਰ ‘ਚ ਇਕ ਗੱਲ ਹਮੇਸ਼ਾ ਨਜ਼ਰ ਆਉਂਦੀ ਹੈ, ਉਹ ਸੱਤਾ ਦੀ ਭੁੱਖ ਦੀ ਝਲਕ, ਉਸਨੂੰ ਹੁਕਮ ਦੇਣ ਦੀ ਆਦਤ ਹੈ। ਸ਼ਾਇਦ ਉਨ੍ਹਾਂ ਨੂੰ ਇਹ ਚਿੱਠੀਆਂ ਉੱਪਰੋਂ ਲਿਖੀਆਂ ਮਿਲਦੀਆਂ ਹੋਣ,ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਜੀ ਅੱਗੇ ਤੋੰ ਅਜਿਹੀਆਂ ਜਾਂ ਅਜਿਹੇ ਬਿਆਨ ਦੇਣ ਲੱਗਿਆ ਸੋਚ ਲਿਆ ਕਰਨ




