
ਸ਼੍ਰੀ ਗੋਇੰਦਵਾਲ ਸਾਹਿਬ 02 ਸਤੰਬਰ ( ਬਿਉਰੋ ) ਅੱਜ ਦੇ ਤੇਜ ਰਫਤਾਰੀ ਯੁੱਗ ਚ ਮੁਕਾਬਲੇਬਾਜੀ ਦੀ ਲੱਗੀ ਦੋੜ ਤੇ ਮਹਿਗਾਈ ਨਾਲ ਨਜਿੱਠਣ ਲਈ ਮਾਪਿਆਂ ਵੱਲੋ ਕੀਤੀ ਜਾ ਰਹੀ ਭੱਜਦੋੜ ਕਾਰਨ ਮਾਪੇ ਬੱਚਿਆਂ ਨੂੰ ਅਧਿਆਤਮਿਕ ਸਿੱਖਿਆ ਜੋ ਘਰੋ ਮਿਲਣੀ ਹੁੰਦੀ ਸੀ ਨਾ ਦੇ ਸਕਣ ਕਾਰਨ ਆਪਣੇ ਗੁਰ ਇਤਿਹਾਸ ਤੋ ਦੂਰ ਹੁੰਦੇ ਜਾ ਰਹੇ ਹਨ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਨਾ ਦਾ ਉਪਰਾਲਾ ਕਰ ਰਹੀ ਸੰਸਥਾ ਨਿਰਭਉ ਨਿਰਵੈਰ ਸਿੱਖ ਕੌਂਸਲ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਤੇ ਮੀਤ ਪ੍ਰਧਾਨ ਸਰਬਜੋਤ ਸਿੰਘ ਸੰਧਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ )ਫਤਿਆਬਾਦ ਚ ਬੱਚੀਆਂ ਨੂੰ ਲੈਟਰੇਚਰ ਵੰਡਣ ਸਮੇਂ ਪੱਤਰਕਾਰਾਂ ਨਾਲ ਸਾਂਝਾ ਕੀਤਾ,ਭਰੋਵਾਲ ਨੇ ਕਿਹਾ ਕੇ ਸਾਡੀ ਸੰਸਥਾ ਨਿਰਭਉ ਨਿਰਵੈਰ ਸਿੱਖ ਕੌਸਲ ਵੱਲੋਂ ਨੌਜਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਦਾ ਜੋ ਉਪਰਾਲਾ ਕੀਤਾ ਉਸ ਲੜੀ ਤਹਿਤ ਅੱਜ ਬੇਟੀਆਂ ਨੂੰ ਲੇਟਰੇਚਰ ਵੰਡਿਆਂ ਤੇ ਗੁਰ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਸਾਡਾ ਮੰਨਣਾ ਹੈ ਕੇ ਜੇਕਰ ਧੀਆਂ ਗੁਰੂ ਇਤਿਹਾਸ ਨਾਲ ਜੁੜ ਗਈਆਂ ਤਾਂ ਆਉਣ ਵਾਲੀ ਪੀੜੀ ਖੁਦਬੇਖੁਦ ਸਿੱਖੀ ਚ ਪ੍ਰੱਪਕ ਹੋ ਜਾਵੇਗੀ॥ ਸ ਭਰੋਵਾਲ ਕਿਹਾ ਕੇ ਅਸੀ ਪ੍ਰਿੰਸੀਪਲ ਪਰਵਿੰਦਰ ਕੋਰ ਪੀਟੀ ਸ ਲਖਵਿੰਦਰ ਸਿੰਘ ਦੇ ਧੰਨਵਾਦੀ ਹਨ ਜਿਹਨਾਂ ਨੇ ਬੱਚਿਆਂ ਦੇ ਰੂਬਰੂ ਕਰਾਇਆ ਨੇ ਬੱਚੇ ਗੁਰਇਤਿਹਾਸ ਨੂੰ ਲਗਨ ਨਾਲ ਪੜਨ ਇਸ ਤੇ ਆਉਣ ਵਾਲੇ ਸਮੇਂ ਚ ਟੈਸਟ ਲਿਆ ਜਾਵੇਗਾ ਤੇ ਟਰਾਫੀਆਂ ਨਗਦ ਇਨਾਮ ਤੇ ਸਰਟੀਫੀਕੇਟ ਦੇਵਾਂਗੇ ਤਾਂ ਜੋ ਬੱਚੇ ਪੱਕੇ ਤੋਰ ਤੇ ਗੁਰਇਤਿਹਾਸ ਨਾਲ ਜੁੜ ਜਾਤਪਾਤ ਊਚਨੀਚ ਦੀ ਭੇਦਭਾਵ ਤੋ ਉੱਪਰ ਉੱਠ ਨਾਮਜਾਪ ਦੀ ਲਗਨ ਚ ਲੱਗਕੇ ਤੇ ਲੋਕ ਸੇਵਾ ਕਰ ਆਉਣ ਵਾਲੇ ਸਮੇਂ ਚ ਨਿਰੋਏ ਸਮਾਜ ਦੀ ਸਿਰਜਣਾ ਕਰਨ। ਇਸ ਮੌਕੇ ਹਰਪਿੰਦਰ ਸਿੰਘ ਗਿੱਲ, ਰਣਜੀਤ ਸਿੰਘ ਦਿਓਲ,ਭੁਪਿੰਦਰ ਸਿੰਘ ਟੀਟੂ, ਤਰਸੇਮ ਸਿੰਘ ਛਾਪੜੀ, ਸਾਹਿਬ ਸਿੰਘ, ਜਗਮਾਨ ਸਿੰਘ ਸਿੱਧੂ, ਕੁਲਵੰਤ ਸਿੰਘ, ਰਿਟਾ ਠਾਣੇਦਾਰ ਹਰਭਜਨ ਸਿੰਘ,ਆਦਿ ਹਾਜਰ ਸਨ ।