ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ ਐਸ ਪੀ ਰਵੀਸ਼ੇਰ ਸਿੰਘ ਵਲੋੰ ਖਡੂਰ ਸਾਹਿਬ ਦੇ ਮੈਡੀਕਲ ਸਟੋਰ ਮਾਲਕਾਂ ਨਾਲ ਕੀਤੀ ਮੀਟਿੰਗ

ਖਡੂਰ ਸਾਹਿਬ 02 ਸਤੰਬਰ ( ਬਿਉਰੋ ) ਜਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਚੌਹਾਨ ਵਲੋੰ ਨਸ਼ਿਆਂ ਵਿਰੋਧ ਵਿੱਢੀ ਮੁਹਿੰਮ ਤਹਿਤ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ ਐਸ ਪੀ ਰਵੀਸ਼ੇਰ ਸਿੰਘ ਵਲੋੰ ਕਸਬਾ ਖਡੂਰ ਸਾਹਿਬ ਦੇ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ ਕੀਤੀ ,ਇਸ ਮੌਕੇ ਡੀ ਐੱਸ ਪੁੀ ਰਵੀਸ਼ੇਰ ਸਿੰਘ ਨੇ ਕਿਹਾ ਕਿ ਜਿਹੜਾ ਵੀ ਮੈਡੀਕਲ ਸਟੋਰ ਦਾ ਮਾਲਕ ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਜਾਂ ਮਾਨਤਾ ਪ੍ਰਾਪਤ ਡਾਕਟਰ ਦੀ ਪਰਚੀ ਤੋਂ ਬਿਨਾਂ ਲਿਖੀ ਦਵਾਈ ਜਾਂ ਸਰਿੰਜਾਂ ਵੇਚੇਗਾ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਹਰੇਕ ਮੈਡੀਕਲ ਸਟੋਰ ਦਾ ਫਾਰਮਾਸਿਸਟ ਹਰ ਸਮੇ ਮੈਡੀਕਲ ਸਟੋਰ ਤੇ ਹਾਜ਼ਰ ਰਹਿਣਾ ਚਾਹੀਦਾ ਹੈ ਬਿਨਾ ਫਾਰਮਾਸਿਸਟ ਦਵਾਈ ਦੇਣ ਤੋੰ ਮੈਡੀਕਲ ਸਟੋਰ ਪ੍ਰਹੇਜ਼ ਕਰਨ,ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਜਿਲ੍ਹੇ ਦੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਚੈਕਿੰਗ ਵੀ ਕੀਤੀ ਜਾਵੇਗੀ,ਇਸ ਮੌਕੇ ਮੈਡੀਕਲ ਸਟੋਰ ਮਾਲਕਾਂ ਨੇ ਡੀ ਐੱਸ ਪੀ ਰਵੀਸ਼ੇਰ ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਪੁਲਿਸ ਵਲੋੰ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦਾ ਉਹ ਪੂਰਾ ਸਹਿਯੋਗ ਦੇਣਗੇ।ਉਹਨਾਂ ਕਿਹਾ ਕਿ ਅਗਰ ਸਾਡਾ ਕੋਈ ਮੈਡੀਕਲ ਸਟੋਰ ਮਾਲਕ ਨਸ਼ੀਲੇ ਪਦਾਰਥ ਵੇਚਦਾ ਪਾਇਆ ਜਾਂਦਾ ਹੈ ਤਾਂ ਮੈਡੀਕਲ ਐਸੋਸੀਏਸ਼ਨ ਉਸਦਾ ਸਾਥ ਨਹੀ ਦੇਵੇਗੀ ,ਉਹਨਾਂ ਕਿਹਾ ਕਿ ਮੈਡੀਕਲ ਐਸੋਸੀਏਸ਼ਨ ਨਸ਼ਿਆਂ ਦੇ ਵਿਰੋਧ ਹੈ ਅਤੇ ਨਸ਼ਿਆਂ ਖਿਲਾਫ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ