
ਸ਼੍ਰੀ ਗੋਇੰਦਵਾਲ ਸਾਹਿਬ 4 ਸਤੰਬਰ – ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਬ੍ਰਿਟਿਸ਼ ਵਿਕਟੋਰੀਆ ਸਕੂਲ ਵਿੱਚ ਬੱਚਿਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਤਹਿਤ ਸੋਲੋ ਡਾਂਸ ਅਤੇ ਗੀਤ ਮੁਕਾਬਲੇ ਕਰਵਾਏ ਗਏ। ਗੀਤ ਮੁਕਾਬਲੇ ਵਿੱਚ ਗੁਰਮੰਨਤ ਸਿੰਘ ਨੇ ਪਹਿਲਾ, ਮਨਦੀਪ ਕੌਰ ਨੇ ਦੂਜਾ ,ਮਹਿਨੂਰ ਕੌਰ ਅਤੇ ਏਕਮਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੋਲੋ ਡਾਂਸ ਦੇ ਮੁਕਾਬਲੇ ਦੋ ਗਰੁੱਪਾਂ ਵਿੱਚ ਕਰਵਾਏ ਗਏ। ਪਹਿਲੇ ਗਰੁੱਪ ਵਿੱਚ ਅਧੀਰਾ ਨੇ ਪਹਿਲਾ, ਗੁਨਤਾਸ ਕੌਰ ਅਤੇ ਮਨਰੂਪ ਕੌਰ ਨੇ ਦੂਜਾ, ਸਵਰੀਨ ਕੌਰ ਅਤੇ ਏਕਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਗਰੁੱਪ ‘ਚ ਸਮੀਕਸ਼ਾ ਨੇ ਪਹਿਲਾ, ਸਰਗੁਨਪ੍ਰੀਤ ਕੌਰ ਨੇ ਦੂਜਾ ਅਤੇ ਜਪਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕਰਦੇ ਹੋਏ ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਐੱਮ. ਡੀ ਸਾਹਿਲ ਪੱਬੀ ਅਤੇ ਪ੍ਰਿੰਸੀਪਲ ਜਸਮੀਤ ਕੌਰ ਕਾਹਲੋਂ ਨੇ ਕਿਹਾ ਕਿ ਸੰਸਥਾ ਅੰਦਰ ਸਮੇਂ-ਸਮੇਂ ਤੇ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਜਿਵੇਂ-ਗੀਤ-ਸੰਗੀਤ,ਖੇਡਾਂ,ਆਰਟ,ਕਵਿੱਜ ਆਦਿ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਅੰਦਰ ਛੁਪੀਆਂ ਹੋਈਆਂ ਖੂਬੀਆਂ ਨੂੰ ਪਛਾਣਕੇ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲ ਗਤੀਵਿਧੀਆਂ ਬੱਚਿਆਂ ਦੇ ਵਿਕਾਸ ਵਿੱਚ ਵੱਡਾ ਰੋਲ ਅਦਾ ਕਰਦੀਆਂ ਹਨ । ਜਿਸ ਤਹਿਤ ਸਾਡਾ ਮਕਸਦ ਹੈ ਕਿ ਜੋ ਵੀ ਪੜਾਇਆ ਜਾਵੇ ਉਸ ਨਾਲ ਸੰਬੰਧਤ ਕੋਈ ਗਤੀਵਿਧੀ ਵੀ ਜ਼ਰੂਰ ਕਰਵਾਈ ਜਾਵੇ ਤਾਂ ਜੋ ਬੱਚਿਆਂ ਕੋਲ ਵੱਧ ਤੋਂ ਵੱਧ ਤੋਂ ਵੱਧ ਹੁਨਰ ਹੋਵੇ ।