ਗੁਰੂ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਚ ਵੱਧ ਰਹੇ ਨਸ਼ਿਆਂ ਖਿਲਾਫ ਨਗਰ ਦੇ ਮੋਹਤਬਾਰਾਂ ਵਲੋਂ ਕੀਤੀ ਅਹਿਮ ਮੀਟਿੰਗ

ਸ਼੍ਰੀ ਗੋਇੰਦਵਾਲ ਸਾਹਿਬ 04 ਸਤੰਬਰ ( ਬਿਉਰੋ ) ਇਤਿਹਾਸਕ ਨਗਰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵੱਧ ਰਹੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਨਗਰ ਨਿਵਾਸੀਆਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਨਗਰ ਪੰਚਾਇਤ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਗੁਰੂ ਨਗਰੀ ਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਆਪੋ ਆਪਣੇ ਸੁੁਝਾਅ ਦਿੱਤੇ । ਮੀਟਿੰਗ ਵਿੱਚ 21 ਮੈਂਬਰੀ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ।ਇਸ ਮੌਕੇ ਦਵਿੰਦਰ ਸਿੰਘ ਬਾਬਾ ਸੋਨੂੰ, ਆਪ ਯੂਥ ਆਗੂ ਨਿਰਮਲ ਸਿੰਘ ਢੋਟੀ, ਹਰਪ੍ਰੀਤ ਸਿੰਘ ਧੁੰਨਾ,ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਕਿਸਾਨ ਆਗੂ ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਬਿੱਲਾ ਨੇ ਕਿਹਾ ਕਿ ਗੁਰੂ ਨਗਰੀ ਚ ਨਸ਼ਿਆਂ ਖਿਲਾਫ ਇੱਕਜੁਟ ਹੋ ਕੇ ਲੜਨ ਦੀ ਜਰੂਰਤ ਹੈ ਉਨ੍ਹਾਂ ਪੁਲੀਸ ਪ੍ਰਸ਼ਾਸਨ ਨੂੰ ਨਸ਼ਿਆਂ ਦੇ ਮੁੱਦੇ ’ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ,ਇਸ ਮੌਕੇ ਵੱਖ ਵੱਖ ਸ਼ਖਸੀਅਤਾਂ ਵਲੋੰ ਪੁਲਿਸ ਦੀ ਨਸ਼ਿਆਂ ਖਿਲਾਫ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸਭ ਨਸ਼ਾ ਤਸਕਰਾਂ ਬਾਰੇ ਪੁਖਤਾ ਜਾਣਕਾਰੀ ਹੈ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਿਉ ਨਹੀ ਕਰਦਾ,ਇਸ ਮੌਕੇ ਤੈਅ ਹੈਇਆ ਕਿ ਇੱਕ ਮੀਟਿੰਗ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਜਾਵੇਗੀ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਸ਼ਵਾਸ਼ ਤੋੰ ਬਾਦ ਨਸ਼ੇ ਵਿਰੋਧੀ ਕਮੇਟੀ ਆਪਣਾ ਕੰਮ ਆਰੰਭੇਗੀ, ਇਸ ਮੌਕੇ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਦੇ ਮੈਨੇਜਰ ਸਰਬਜੀਤ ਸਿੰਘ ਮੁੰਡਾ ਪਿੰਡ,ਹਰਦਿਆਲ ਸਿੰਘ ਕੰਗ, ਸੁਰਿੰਦਰ ਸਿੰਘ ਢੋਟੀਆਂ, ਬਾਬਾ ਗੁਰਾ ਸਿੰਘ, ਫੂਲਾ ਸਿੰਘ ,ਆਤਮਜੀਤ ਸਿੰਘ,ਨਿਰਵੈਲ ਸਿੰਘ ਧੂੰਦਾ,ਕਾਮਰੇਡ ਬਲਦੇਵ ਸਿੰਘ,ਹਰਭਜਨ ਸਿੰਘ ਰਾਠੌਰ ਤੋੋ ਇਲਾਵਾ ਹੋਰ ਸਖਸ਼ੀਅਤਾਂ ਨੇ ਵੀ ਮੀਟਿੰਗ ਚ ਹਾਜ਼ਰੀ ਭਰੀ 



