
ਤਰਨ ਤਾਰਨ 05 ਸਤੰਬਰ ( ਬਿਉਰੋ ) ਐਸ.ਐਸ.ਪੀ. ਤਰਨ ਤਾਰਨ ਗੁਰਮੀਤ ਸਿੰਘ ਚੌਹਾਨ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਅਤੇ ਨਸ਼ੇ ਨੂੰ ਜੜੋਂ ਖਤਮ ਕਰਨ ਵਿੱਰੁਧ ਵਿੱਢੀ ਮੁਹਿੰਮ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਵਿਸ਼ਾਲਜੀਤ ਸਿੰਘ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਅਗਵਾਈ ਹੇਠ ਅਰੁਣ ਸ਼ਰਮਾਂ ਡੀ.ਐਸ.ਪੀ (ਡੀ) ਤਰਨ ਤਾਰਨ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਭਜੀਤ ਸਿੰਘ ਸਮੇਤ ਪੁਲਿਸ ਪਾਰਟੀ 2 ਵਿਅਕਤੀਆਂ ਨੂੰ 1 ਕਿਲੋ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਇਸ ਸਬੰਧੀ ਵਿਸ਼ਾਲਜੀਤ ਸਿੰਘ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਜਗਜੀਤ ਸਿੰਘ ਵਾਸੀ ਕਲਸੀਆਂ, ਕੁਰਿੰਦਰ ਸਿੰਘ ਵਾਸੀ ਕਲਸੀਆਂ ਕਲਾਂ ਜੋ ਵੱਡੀ ਪੱਧਰ ਤੇ ਹੈਰੋਇਨ ਦੀ ਸਪਲਾਈ ਕਰਦੇ ਹਨ ਜਿਸਤੇ ਉਕਤ ਦੋਸ਼ੀਆਂ ਦੇ ਖਿਲਾਫ ਐਨ ਡੀ ਪੀ ਐੱਸ ਐਕਟ ਤਹਿਤ ਥਾਣਾ ਸਦਰ ਪੱਟੀ ਦਰਜ਼ ਕਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਆਰੰਭੀ ਗਈ,ਉਹਨਾਂ ਦੱਸਿਆ ਕਿ ਇਸੇ ਦੌਰਾਨ ਇੰਸਪੈਕਟਰ ਪ੍ਰਭਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਟੀ ਪੁਆਇਟ ਠੱਠਾ ਰੋਡ ਘਰਿਆਲਾ ਨਾਕੇ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਜਗਜੀਤ ਸਿੰਘ ਵਾਸੀ ਕਲਸੀਆਂ ਕਲਾਂ ਅਤੇ ਮੋਟਰ ਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਕੁਰਿੰਦਰ ਸਿੰਘ ਵਾਸੀ ਕਲਸੀਆਂ ਕਲਾਂ ਦੱਸਿਆ।ਮੋਟਰ ਸਾਈਕਲ ਚਾਲਕ ਜਗਜੀਤ ਸਿੰਘ ਉਰਫ ਡਾਕਟਰ ਦੀ ਤਲਾਸੀ ਲਈ ਤਾਂ ਉਸ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ 405 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਕੁਰਿੰਦਰ ਸਿੰਘ ਵਾਸੀ ਕਲਸੀਆ ਕਲਾ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਲੋਅਰ ਦੀ ਸੱਜੀ ਜੇਬ ਵਿੱਚੋਂ 605 ਗ੍ਰਾਮ ਹੈਰੋਇਨ ਬ੍ਰਾਮਦ ਹੋਈ,ਜਿਸਤੇ ਦੋਹਾਂ ਦੋਸ਼ੀਆਂ ਨੂੰ ਗ੍ਹਿਫਤਾਰ ਕਰ ਮਾਨਯੋਗ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ