ਤਰਨ ਤਾਰਨ

ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਦੀ ਜੋਨ ਲੈਵਲ ਦੀਆਂ ਖੇਡਾਂ ਵਿੱਚ ਝੰਡੀ

ਸ੍ਰੀ ਗੋਇੰਦਵਾਲ ਸਾਹਿਬ 08 ਸਤੰਬਰ ( ਬਿਉਰੋ ) ਇਲਾਕੇ ਦੀ ਸਿਰਮੌਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੌਇਦਵਾਲ ਸਾਹਿਬ ਨੇ ਜੋਨ ਲੈਵਲ ਤੇ ਕਰਵਾਈਆਂ ਖੇਡਾਂ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ, ਸੰਸਥਾ ਦੀਆਂ ਲੜਕੀਆਂ ਨੇ ਖੋ ਖੋ ਅੰਡਰ 14 ਨੇ ਪਹਿਲਾਂ ਸਥਾਨ ਹਾਸਲ ਕੀਤਾ ਗਿਆ, ਬੈਡਮਿੰਟਨ ਅੰਡਰ 17 ਵਿੱਚ ਜੈਸਮੀਨ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਅਵਨੀਤ ਕੌਰ ਨੇ ਅੰਡਰ 19 ਨੇ 400 ਮੀਟਰ ਦੌੜ ਵਿੱਚ ਦੂਸਰਾ ਸਥਾਨ,ਖੋ ਖੋ ਅੰਡਰ 14 ਲੜਕੀਆਂ ਨੇ ਦੂਸਰਾ ਅਤੇ ਖੋ ਖੋ ਅੰਡਰ 14 ਲੜਕਿਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਸਰਕਲ ਕਬੱਡੀ ਅੰਡਰ 21 ਲੜਕਿਆਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਗਿਆ ਹੈ, ਸਰਕਲ ਕਬੱਡੀ ਅੰਡਰ 21 ਲੜਕੀਆਂ ਨੇ ਪਹਿਲਾਂ ਸਥਾਨ ਹਾਸਲ ਕਰਕੇ ਆਪਣੀ ਸੰਸਥਾ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ,ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਹੋਰਨਾਂ ਮੈਚਾਂ ਵਿੱਚ ਵਿਦਿਆਰਥੀਆਂ ਨੇ ਪਹਿਲਾਂ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਖੇਡਾਂ ਵਿੱਚ ਚੰਗੀ ਵਾਹ ਵਾਹ ਖੱਟੀ ਗਈ , ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਬਲਜੀਤ ਕੌਰ ਔਲਖ ਨੇ ਕਿਹਾ ਬਲਾਕ ਪੱਧਰੀ ਖੇਡਾਂ ਦੀ ਚੰਗੀ ਕਾਰਗੁਜ਼ਾਰੀ ਤੋਂ ਬਾਅਦ ਹੁਣ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾਵੇਗਾ, ਸੰਸਥਾ ਵੱਲੋਂ ਹਰ ਸਾਲ ਪੰਜਾਬ ਪੱਧਰ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਲਾਨਾ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ, ਇਨ੍ਹਾਂ ਮੁਕਾਬਲਿਆਂ ਵਿੱਚ ਚੰਗੀ ਕਾਰਗੁਜ਼ਾਰੀ ਲਈ ਖੇਡ ਕੋਚ ਕੁਲਦੀਪ ਸਿੰਘ ਅਤੇ ਰਣਜੀਤ ਕੌਰ ਨੂੰ ਵਧਾਈ ਦਿੱਤੀ , ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਬਲਜੀਤ ਕੌਰ ਔਲਖ ਤੋਂ ਇਲਾਵਾ ਸ਼ਰਨਜੀਤ ਕੌਰ, ਹਰਵਿੰਦਰ ਕੌਰ ਵਿਰਦੀ, ਨੀਲਮ ਕੌਰ, ਰਮਨਦੀਪ ਕੌਰ, ਨੀਲਮ ਕੌਰ, ਰਮਨਦੀਪ ਕੌਰ, ਗੁਰਜੀਤ ਕੌਰ, ਮਨਪ੍ਰੀਤ ਕੌਰ, ਪੂਨਮ ਕੌਰ, ਕਾਰਜ ਸਿੰਘ‌‌‌ ਅਤੇ ਹੋਰ ਸੀਨੀਅਰ ਅਧਿਆਪਕ ਹਾਜਰ ਸਨ।

Related Articles

Back to top button