ਤਰਨ ਤਾਰਨ

ਸਕੂਲ ਆਫ ਐੱਮੀਨੈਂਸ ਤਹਿਤ ਸਿਖਿਆ ਵਿਚ ਨਵੀ ਕ੍ਰਾਤੀ ਦੀ ਹੋਣ ਜਾ ਰਹੀ ਅਰੰਭਤਾ : ਲਾਖਣਾ,ਬਹਿੜਵਾਲ,ਉਸਮਾਂ

ਤਰਨ ਤਾਰਨ, 11 ਸਤੰਬਰ (ਬਿਉਰੋ ) ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸ਼੍ਰੀ ਅਰਵਿੰਦ ਕੇਜਰੀਵਾਲ ਵਰਗੇ ਦਿੱਗਜ ਰਾਸ਼ਟਰੀ ਲੀਡਰ ਤੋਂ ਸੇਧ ਲੈ ਕੇ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਹੇਠ ਜੋ ਵੀ ਕੰਮ ਬੀਤੇ ਕਰੀਬ ਪੌਣੇ ਦੋ ਸਾਲ ਵਿਚ ਕੀਤੇ ਹਨ ਉਹ ਕਿਸੇ ਜਾਣਕਾਰੀ ਦੇ ਮੁਹਥਾਜ ਨਹੀ ਹਨ ‘ਆਪ’ ਸਰਕਾਰ ਵੱਲੋਂ ਛੇਹਰਟਾ ਵਿਖੇ ਸਕੂਲ ਆਫ ਐਮੀਂਨੈਸ ਦਾ ਉਦਘਾਟਨ ਕਰਕੇ 13 ਸਤੰਬਰ ਤੋਂ ਸਿੱਖਿਆ ਵਿਚ ਨਵੀਂ ਕ੍ਰਾਂਤੀ ਦੀ ਆਰੰਭਤਾ ਕੀਤੀ ਜਾ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਗੁਰਦੇਵ ਸਿੰਘ ਲਾਖਣਾ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ ਰਜਿੰਦਰ ਸਿੰਘ ਉਸਮਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ । ਉਪਰੋਕਤ ਆਗੂਆਂ ਨੇ ਕਿਹਾ ਕਿ ‘ਆਪ’ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ 13 ਸਤੰਬਰ ਨੂੰ ਸਕੂਲ ਆਫ ਐਮੀਂਨੈਸ ਦਾ ਰਸਮੀ ਤੌਰ ਤੇ ਉਦਘਾਟਨ ਕਰਨਗੇ ਜਿਸ ਤੋ ਬਾਅਦ ਉਹ ਰਣਜੀਤ ਐਵੀਨਿਊ ਵਿਖੇ ਵੱਡੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਉਪਰੋਕਤ ਆਗੂਆਂ ਨੇ ਕਿਹਾ ਕਿ 13 ਦੀ ਰੈਲੀ ਵਿਰੋਧੀਆਂ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗੀ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਮੀਨੀ ਪੱਧਰ ਉਪਰ ਜੋ ਕੰਮ ਕੀਤਾ ਜਾ ਰਿਹਾ ਹੈ ਉਸ ਨੇ ਰਵਾਇਤੀ ਪਾਰਟੀਆਂ ਦੇ ਆਗੂਆਂ ਦੀ ਰਾਤਾਂ ਦੀ ਨੀਦ ਉਡਾਈ ਹੋਈ ਹੈ । ਉਨ੍ਹਾਂ ਕਿਹਾ ਕਿ ਮਾਝੇ ਦੇ ਅੰਮ੍ਰਿਤਸਰ ਵਿਚ ਹੋਣ ਵਾਲੀ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਲੋਕ ਆਪਣੇ ਚਹੇਤੇ ਆਗੂਆਂ ਦੇ ਵਿਚਾਰ ਸੁਣਨ ਲਈ ਪਹੁੰਚ ਰਹੇ ਹਨ ।

Related Articles

Back to top button