ਤਰਨ ਤਾਰਨ

ਮੁੱਖ ਮੰਤਰੀ ਮਾਨ ਨੇ ਗੋਇੰਦਵਾਲ ਇਡਸਟਰੀ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਦਿੱਤਾ ਭਰੋਸਾ – ਭਰੋਵਾਲ

ਸ਼੍ਰੀ ਗੋਇੰਦਵਾਲ ਸਾਹਿਬ 14 ਸਤੰਬਰ ( ਬਿਉਰੋ ) ਗੋਇੰਦਵਾਲ ਇੰਡਸਟਰੀਅਲ ਐਸੋਈਸ਼ੇਸਨ ਵੱਲੋ ਸਨਅਤਕਾਰ ਮਿਲਣੀ ਅੰਮਿੰਤਸਰ ਚ ਸ਼ਿਰਕਤ ਕਰ ਵਾਪਸ ਪਰਤੇ ਐਸੋਈਸ਼ੇਸਨ ਦੇ ਪ੍ਰਧਾਨ ਸ ਰਮਨਦੀਪ ਸਿੰਘ ਭਰੋਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਅੱਜ ਦੀ ਸਨਅਤਕਾਰ ਮਿਲਣੀ ਚ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨੇ ਮੁਸ਼ਕਲਾਂ ਨਾਲ ਜੂਝ ਰਹੀ ਗੋਇੰਦਵਾਲ ਦੀ ਇੰਡਸਟਰੀ ਦੀਆਂ ਮੁਸ਼ਕਲਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਸੁਣਿਆ ਤੇ ਮੋਕੇ ਤੇ ਹੀ ਬਿਜਲੀ ਮਹਿਕਮੇ ਨਾਲ ਤੇ ਡੀ ਆਈ ਸੀ ਨਾਲ ਸੰਬੰਧਿਤ ਮੰਗਾਂ ਨੂੰ ਤਰੁੰਤ ਹੱਲ ਕਰਵਾ ਦਿੱਤਾ ਤੇ ਨਾਲ ਹੀ ਭਰੋਸਾ ਦਿੱਤਾ ਕੇ ਮਹਿਕਮੇ ਲਘੂ ਉਦਯੋਗ ਚੰਡੀਗੜ ਨਾਲ ਜੁੜੀਆਂ ਮੁਸ਼ਕਲਾਂ ਆਉਣ ਵਾਲੇ ਹਫਤੇ ਚ ਹੀ ਚੰਡੀਗੜ ਐਸੋਈਸ਼ੇਸਨ ਦੇ ਵਫਦ ਦੀ ਹਾਜਰੀ ਚ ਅਫਸਰਾਂ ਨੂੰ ਬੁਲਾਕੇ ਹੱਲ ਕਰ ਦੇਣਗੇ॥ਸ ਭਰੋਵਾਲ ਨੇ ਦੱਸਿਆ ਕੇ ਵਫਦ ਰੂਪ ਗਏ ਉਹਨਾਂ ਦੇ ਸਾਥੀ ਸਨਅਤਕਾਰਾਂ ਹਰਪਿੰਦਰ ਸਿੰਘ ਗਿੱਲ, ਅਜੀਤ ਸਿੰਘ ਰੀਗਲ ਲੋਬਟਰੀ , ਅਮਰਜੀਤ ਸਿੰਘ ਕਰਤਾਰ ਮਿੱਲ , ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਤੇ ਆਸ ਪਰਗਟਾਈ ਕੇ ਆਉਣ ਵਾਲੇ ਸਮੇਂ ਚ ਗੋਇੰਦਵਾਲ ਦੀ ਸਨਅਤ ਮੁੜ ਪੈਰਾਂ ਤੇ ਆ ਜਾਵੇਗੀ॥

Related Articles

Back to top button