ਤਰਨ ਤਾਰਨ

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਗਹਿਰਾ ਸਦਮਾ ਮਾਤਾ ਦਾ ਦਿਹਾਂਤ

ਸ਼੍ਰੀ ਗੋਇੰਦਵਾਲ ਸਾਹਿਬ 17 ਸਤੰਬਰ ( ਬਿਉਰੋ ) ਹਲਕਾ ਖਡੂਰ ਸਾਹਿਬ ਦੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਬਲਵੀਰ ਕੌਰ ਸੰਖੇਪ ਬਿਮਾਰੀ ਪਿੱਛੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗੁਰੂ ਚਰਨਾਂ ਚ ਜਾ ਬਿਰਾਜੇ ,ਉਹਨਾਂ ਨੇ ਆਖਰੀ ਸਾਹ ਮੈਕਸ ਹਸਪਤਾਲ ਮੋਹਾਲੀ ਵਿਖੇ ਲਏ ਉਹ 62 ਵਰਿਆ ਦੇ ਸਨ ,ਸਵ ਮਾਤਾ ਬਲਵੀਰ ਕੌਰ ਬਹੁਤ ਹੀ ਨੇਕਦਿਲ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ ਉਹਨਾਂ ਨੇ ਆਪਣਾ ਪੂਰਾ ਜੀਵਨ ਸਿੱਖੀ ਸਿਧਾਤਾਂ ਤਹਿਤ ਗੁਜਾਰਿਆ ,ਇਸ ਦੁੱਖ ਦੀ ਘੜੀ ਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ,ਵਿਧਾਇਕ ਸਰਵਨ ਸਿੰਘ ਧੁੰਨ,ਵਿਧਾਇਕ ਕਸ਼ਮੀਰ ਸਿੰਘ ਸੌਹਲ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਚੇਅਰਮੈਨ ਰਣਜੀਤ ਸਿੰਘ ਚੀਮਾ, ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ,ਨਿਰਮਲ ਸਿੰਘ ਢੋਟੀ, ਲੋਕ ਸਭਾ ਇੰਚਾਰਜ ਬਲਜੀਤ ਸਿੰਘ ਖਹਿਰਾ, ਚੇਅਰਮੈਨ ਰਜਿੰਦਰ ਸਿੰਘ ਉਸਮਾ ,ਚੇਅਰਮੈਨ ਦਿਲਬਾਗ ਸਿੰਘ ਸੰਧੂ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ, ਸੇਵਕਪਾਲ ਸਿੰਘ ਝੰਡੇਰ ਮਹਾਂਪੁਰਖਾਂ, ਲਖਵਿੰਦਰ ਸਿੰਘ ਫੋਜੀ, ਹਰਜੀਤ ਸਿੰਘ ਸੰਧੂ ,ਅਮਰਿੰਦਰ ਸਿੰਘ ਐਮੀ, ਕੇਵਲ ਚੋਹਲਾ ਸਾਹਿਬ ,ਅਵਤਾਰ ਸਿੰਘ ਮਠਾੜੂ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਚੰਬਾ, ਸ਼ਮਸ਼ੇਰ ਸਿੰਘ ਕੱਲਾ,ਦਵਿੰਦਰ ਸਿੰਘ ਗੋਰਖਾ ਨੇ ਮਨਜਿੰਦਰ ਸਿੰਘ ਲਾਲਪੁਰਾ ਨਾਲ ਮਾਤਾ ਜੀ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟ ਕੀਤਾ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ,ਸਵ ਮਾਤਾ ਬਲਵੀਰ ਕੌਰ ਦਾ ਅੰਤਿਮ ਸਸਕਾਰ ਕੱਲ੍ਹ 10 ਵਜੇ ਪਿੰਡ ਲਾਲਪੁਰਾ ਤਰਨ ਤਾਰਨ ਵਿਖੇ ਕੀਤਾ ਜਾਵੇਗਾ

Related Articles

Back to top button