ਬ੍ਰਹਮਪੁਰਾ ਅਤੇ ਸ਼ੇਖ ਵਲੋੰ ‘ਪੰਜਾਬ ਯੂਥ ਮਿਲਣੀ’ ਪ੍ਰੋਗਰਾਮ ਤਹਿਤ ਹਲਕੇ ਦੇ ਪਿੰਡ ਬਾਕੀਪੁਰ ਚ ਕੀਤੀ ਅਹਿਮ ਮੀਟਿੰਗ

ਸ਼੍ਰੀ ਗੋਇੰਦਵਾਲ ਸਾਹਿਬ 19 ਸਤੰਬਰ ( ਬਿਉਰੋ )
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਯੂਥ ਵਿੰਗ ਦੇ ਨਵ ਨਿਯੁਕਤ ਕੀਤੇ ਗਏ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਯੂਥ ਮਿਲਣੀ ਪ੍ਰੋਗਰਾਮ ਦੇ ਤਹਿਤ ਯੂਥ ਮਿਲਣੀ ਕੀਤੀਆਂ ਜਾ ਰਹੀਆਂ ਹਨ। ਪਾਰਟੀ ਵੱਲੋਂ ਮਿਲ਼ੇ ਇਹਨਾਂ ਹੁਕਮਾਂ ਦੇ ਚੱਲਦਿਆਂ ਅੱਜ ਸ਼ੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਜਿਲ੍ਹਾ ਯੂਥ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ ਵੱਲੋਂ ਅੱਜ ਹਲਕਾ ਖਡੂਰ ਸਾਹਿਬ ਦੇ ਪਿੰਡ ਬਾਕੀਪੁਰ ਵਿਖੇ ਮੀਟਿੰਗ ਕਰ 30 ਸਤੰਬਰ ਨੂੰ ਚੋਹਲਾ ਸਾਹਿਬ ਹੋਣ ਜਾ ਰਹੀ ਪੰਜਾਬ ਯੂਥ ਮਿਲਣੀ ਸਬੰਧੀ ਲਾਮਬੰਦ ਕੀਤਾ ਗਿਆ। ਇਸ ਮੌਕੇ ਯੂਥ ਆਗੂ ਅਤੇ ਅਕਾਲੀ ਵਰਕਰਾਂ ਨੇ ਕਾਨਫਰੰਸ ਵਿੱਚ ਪਹੁੰਚਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਅਸੀਂ ਸਭ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਵਾਂਗੇ। ਇਸ ਮੌਕੇ ਹੋਰਨਾਂ ਤੋੰ ਇਲਾਵਾ ਗੁਰਮੀਤ ਸਿੰਘ ਡੀ ਸੀ ,ਹਰਭਾਲ ਸਿੰਘ,ਅੰਗਰੇਜ ਸਿੰਘ,ਬਲਵਿੰਦਰ ਸਿੰਘ ਨੰਬਰਦਾਰ,ਗੁਰਪ੍ਰੀਤ ਸਿੰਘ,ਸੁੱਖਚਰਨ ਸਿੰਘ,ਰਛਪਾਲ ਸਿੰਘ,ਬਖਸ਼ੀਸ ਸਿੰਘ,ਭਾਗ ਸਿੰਘ,ਗੁਰਸੇਵਕ ਸਿੰਘ ਨੰਬਰਦਾਰ,ਜੀਵਨ ਸਿੰਘ,ਜਗਦੀਪ ਸਿੰਘ,ਬਲਕਾਰ ਸਿੰਘ ਪ੍ਰਧਾਨ,ਜਸਪ੍ਰੀਤ ਸਿੰਘ,ਅਵਤਾਰ ਸਿੰਘ,ਬਲਕਾਰ ਸਿੰਘ,ਗੁਰਭੇਜ ਸਿੰਘ,ਗੁਰਦੇਵ ਸਿੰਘ ਦੋਧੀ,ਮਲਕੀਤ ਸਿੰਘ ਆੜ੍ਹਤੀਆ,ਗਿੱਲ ਆੜ੍ਹਤੀਆ,ਬਲਜਿੰਦਰ ਸਿੰਘ ਬਿੱਲੂ ਆਦਿ ਹਾਜ਼ਰ ਸਨ



