ਦਲਬੀਰ ਸਿੰਘ ਜਹਾਂਗੀਰ ਨੇ ਸਾਥੀਆਂ ਸਮੇਤ ਨਈਅਰ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਚੋਹਲਾ ਸਾਹਿਬ 19 ਸਤੰਬਰ ( ਬਿਉਰੋ ) ਕਸਬਾ ਚੋਹਲਾ ਸਾਹਿਬ ਤੋਂ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਕਮਲਾ ਰਾਣੀ ਦੇ ਬੇਵਕਤੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਦਲਬੀਰ ਸਿੰਘ ਜਹਾਂਗੀਰ ਤੇ ਉਨ੍ਹਾਂ ਦੇ ਸਾਥੀ ਪਿੰਡ ਚੋਹਲਾ ਸਾਹਿਬ ਪਹੁੰਚੇ , ਪੱਤਰਕਾਰ ਰਕੇਸ਼ ਨਈਅਰ , ਉਨ੍ਹਾਂ ਦੇ ਪਿਤਾ ਸ੍ਰੀ ਨਰਿੰਦਰ ਪਾਲ ,ਭਰਾ ਬਿੱਟੂ ਨਈਅਰ ,ਰਾਜੂ ਨਈਅਰ ,ਤਾਇਆ ਜੀ ਸ੍ਰੀ ਚੰਦ ਨਾਲ ਦੁਖ ਸਾਂਝਾ ਕਰਦੇ ਹੋਏ ਜਥੇ.ਦਲਬੀਰ ਸਿੰਘ ਜਹਾਂਗੀਰ ਨੇ ਕਿਹਾ ਕਿ ਸ੍ਰੀਮਤੀ ਕਮਲਾ ਰਾਣੀ ਦੀ ਹੋਈ ਅਚਾਨਕ ਮੌਤ ਨਾਲ ਪ੍ਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਸ੍ਰੀ ਮਤੀ ਕਮਲਾ ਰਾਣੀ ਬਹੁਤ ਹੀ ਨੇਕ ਸੁਭਾਅ, ਦੇ ਮਾਲਕ ਸਨ, ਇਸ ਤਰ੍ਹਾਂ ਦੇ ਉਚੇ ਕਿਰਦਾਰ ਵਾਲੀ ਮਾਂ ਦਾ ਇਸ ਦੁਨੀਆਂ ਤੋਂ ਤੁਰ ਜਾਣ ਨਾਲ ਬੱਚਿਆਂ ਵਾਸਤੇ ਤਾਂ ਮਾਂ ਦਾ ਘਾਟਾ ਦੁਖਦਾਈ ਹੈ ਹੀ,ਪਰ ਸ੍ਰੀ ਨਰਿੰਦਰ ਪਾਲ ਜੀ ਨੂੰ ਜ਼ਿੰਦਗੀ ਦੇ ਇਸ ਪੜਾਅ ਤੇ ਦੁਖ ਸੁਖ ਦੇ ਸਾਥੀ ਦਾ ਵਿਛੋੜਾ ਸਹਿਣਾ ਬਹੁਤ ਔਖਾਂ ਹੋਵੇਗਾ, ਇਸ ਮੌਕੇ ਸ ਦਲਬੀਰ ਸਿੰਘ ਜਹਾਂਗੀਰ ਤੇ ਉਨ੍ਹਾਂ ਦੇ ਸਾਥੀਆਂ ਸ ਕਵਲਜੀਤ ਸਿੰਘ ਲਾਹੋਰੀਆ ਸ ਮਨਜੀਤ ਸਿੰਘ ਬਾਊ ਸ ਸਰਦੂਲ ਸਿੰਘ ਮੈਂਬਰ ਪੰਚਾਇਤ ਮਾਸਟਰ ਗੁਰਦੇਵ ਸਿੰਘ ਸ ਪ੍ਰੇਮ ਸਿੰਘ ਨੇ ਪ੍ਰਮਾਤਮਾ ਦੇ ਚਰਨਾਂ ਵਿਚ ਬੇਨਤੀ ਕੀਤੀ ਕਿ ਉਹ ਸ੍ਰੀਮਤੀ ਕਮਲਾ ਰਾਣੀ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਿਛੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਇਸ ਮੌਕੇ ਸ ਮੇਜਰ ਸਿੰਘ ਫਰਨੀਚਰ ਵਾਲੇ ਤੇ ਸ ਅਜੀਤ ਸਿੰਘ ਆੜਤੀ ਵੀ ਪ੍ਰਵਾਰ ਦੀ ਇਸ ਦੁਖ ਦੀ ਘੜੀ ਵਿੱਚ ਸ਼ਾਮਲ ਹੋਏ।