ਗੋਇੰਦਵਾਲ ਸਾਹਿਬ ਇੰਡਸਟਰੀ ਏਰੀਏ ਨੂੰ ਮਿਲੇਗੀ ਵੱਖਰੀ ਪਾਲਿਸੀ: CM ਮਾਨ
ਇੰਡਸਟਰੀ ਐਸੋਸ਼ੀਏਸਨ ਵਲੋਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਅਤੇ ਵਿਧਾਇਕ ਲਾਲਪੁਰਾ ਦਾ ਕੀਤਾ ਧੰਨਵਾਦ

ਤਰਨ ਤਾਰਨ 19 ਸਤੰਬਰ ( ਬਿਉਰੋ ) ਮੁੱਖ ਮਤਰੀ ਭਗੰਵਤ ਸਿੰਘ ਮਾਨ ਨਾਲ ਮੀਟਿੰਗ ਕਰਕੇ ਆਏ ਗੋਇੰਦਵਾਲ ਇੰਡਸਟਰੀਅਲ ਐਸੋਈ਼ੇਸੇਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿਦਿਆ ਦੱਸਿਆ ਕਿ ਗੋਇੰਦਵਾਲ ਇੰਡਸਟਰੀ ਦੀਆਂ ਮੁਸ਼ਕਿਲਾਂ ਸਬੰਧਤ ਇੱਕ ਵਫਦ ਜਿੰਨਾਂ ਚ ਹਰਪਿੰਦਰ ਸਿੰਘ ਗਿੱਲ, ਆਰ ਕੇ ਦੀਕਸ਼ਤ ਤੇ ਅੰਕਿਤ ਜੈਨ ਸ਼ਾਮਿਲ ਸਨ ਨੇ ਮੁੱਖ ਮੰਤਰੀ ਨਿਵਾਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਮੀਟਿੰਗ ਕੀਤੀ ਜਿਸ ਚ ਬਹੁਤ ਹੀ ਸੁਖਾਵੇ ਮਾਹੋਲ ਚ ਗੱਲਬਾਤ ਹੋਈ ਤੇ ਮੁੱਖ ਮੰਤਰੀ ਨੇ ਗੋਇੰਦਵਾਲ ਦੀ ਇੰਡਸਟਰੀ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲੈਦਿਆਂ ਮਹਿਕਮਾ ਪੰਜਾਬ ਲਘੂ ਉਦਯੋਗ ਨੂੰ ਹਦਾਇਤ ਕੀਤੀ ਕਿ ਉਹ ਗੋਇਦਵਾਲ ਸਾਹਿਬ ਲਈ ਵਿਕਸਿਤ ਸ਼ਹਿਰਾਂ ਦੇ ਫੋਕਲ ਪੁੁਆਂਇੰਟਾਂ ਤੋ ਵੱਖਰੀ ਪਾਲਿਸੀ ਬਣਾਉਣ ਜਿਸ ਚ ਵਿਸ਼ੇਸ ਸਹੂਲਤਾਂ ਦੇ ਕੇ ਚੱਲ ਰਹੀਆਂ ਸਨਅਤਾਂ ਨੂੰ ਮੁੁੜ ਪੈਰਾਂ ਤੇ ਕੀਤਾ ਜਾ ਸਕੇ ਅਤੇ ਨਵੇ ਉਦਮੀਆਂ ਨੂੰ ਫੈਕਟਰੀਆਂ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ, ਭਰੋਵਾਲ ਨੇ ਦੱਸਿਆ ਕੇ ਇਸ ਮੌਕੇ ਐਸੋਈਸ਼ੇਸਨ ਦੀ ਮੰਗ ਤੇ ਇੱਕ ਹੋਰ 66 ਕੇ ਵੀ ਲਾਈਨ ਪਵੇਗੀ ਤਾਂ ਜੋ ਜੇਕਰ ਰੇਸ਼ੀਆਣਾ ਫੀਡਰ ਖਰਾਬ ਹੋਵੇ ਤਾਂ ਤਰੁੰਤ ਦੂਜੇ ਫੀਡਰ ਤੋ ਲਾਈਟ ਮਿਲੇਗੀ,ਭਰੋਵਾਲ ਨੇ ਦੱਸਿਆ ਕਿ ਹੁਣ ਲੇਬਰ ਜਾਂ ਸਟਾਫ ਦੀ ਸਹੂਲਤ ਲਈ ਸਰਕਾਰੀ ਬੱਸਾਂ ਸ਼ਾਮ ਨੂੰ ਗੋਇੰਦਵਾਲ ਤੋ ਕਪੂਰਥਲੇ 6:00pm ਤੇ 6:30pm ਤੱਕ ਇੱਕ ਅਕਤੂਬਰ ਤੋ ਚਾਲੂ ਹੋ ਜਾਵੇਗੀ॥ਇਸ ਤਰਾਂ ਹੀ ਇੰਡਸਟਰੀ ਏਰੀਏ ਚ ਚੋਰੀਆਂ ਤੇ ਲੁੱਟ ਖੋਹ ਨੂੰ ਰੋਕਣ ਲਈ ਦਿਨ ਰਾਤ ਪੀਸੀਆਰ ਚੱਲੇਗੀ,ਭਰੋਵਾਲ ਨੇ ਦੱਸਿਆ ਕਿ ਜੋ ਇੰਡਸਟਰੀ ਪਲਾਟਾਂ ਨੂੰ ਕੈਂਸਲ ਦੇ ਨੋਟਿਸ ਕੱਢੇ ਸਨ ਉਹਨਾਂ ਨੂੰ ਤਰੁੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ,ਇਸ ਮੌਕੇ ਇੰਡਸਟਰੀ ਐਸੋਸ਼ੀਏਸਨ ਵਲੋੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਵੀ ਧੰਨਵਾਦ ਕੀਤਾ ਇਸ ਸਰਕਾਰੀ ਮੀਟਿੰਗ ਚ ਜਿਲੇ ਤਰਨਤਾਰਨ ਵੱਲੋ ਆਈ ਏ ਐਸ ਡੀਸੀ ਸ੍ਰੀ ਸੰਦੀਪ ਕੁਮਾਰ,ਐੱਸ ਐੱਸ ਪੀ ਗੁਰਮੀਤ ਸਿੰਘ ਚੋਹਾਨ , ਐਸੀ ਈ ਬਿਜਲੀ ਬੋਰਡ ਮਹਿੰਦਰਪ੍ਰੀਤ ਸਿੰਘ , ਜੀ ਐਮ ਪੰਜਾਬ ਰੋਡਵੇਜ ਜਸਵਿੰਦਰ ਸਿੰਘ ਚਹਿਲ ਵੀ ਹਾਜਰ ਸਨ