ਤਰਨ ਤਾਰਨ

ਵਿਧਾਇਕ ਲਾਲਪੁਰਾ ਦੇ ਸਵ.ਮਾਤਾ ਬਲਵੀਰ ਕੌਰ ਦੀਆਂ ਅਸਥੀਆਂ ਬਿਆਸ ਦਰਿਆ ਚ ਜਲ ਪ੍ਰਵਾਹ

ਸ਼੍ਰੀ ਗੋਇੰਦਵਾਲ ਸਾਹਿਬ 20 ਸਤੰਬਰ ( ਬਿਉਰੋ ) ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਦੇ ਮਾਤਾ ਬਲਵੀਰ ਕੌਰ ਜੋ ਬੀਤੇ ਦਿਨੀ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ ,ਉਹਨਾਂ ਦੀਆਂ ਅਸਥੀਆਂ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਧਾਰਮਿਕ ਰਵਾਇਤਾਂ ਅਨੁਸਾਰ ਪਵਿੱਤਰ ਬਾਉਲੀ ਦੇ ਜਲ ਨਾਲ ਇਸ਼ਨਾਨ ਕਰਨ ਮਗਰੋਂ ਦਰਿਆ ਬਿਆਸ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਪੁੱਤਰ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਹੋਰ ਪਰਿਵਾਰਕ ਮੈਂਬਰ ਵੱਲੋਂ ਅਸਥੀਆਂ ਜਲ ਪ੍ਰਵਾਹ ਕਰਨ ਉਪਰੰਤ ਅਰਦਾਸ ਵੀ ਕੀਤੀ ਗਈ,ਇਸ ਮੌਕੇ ਕੁਲਦੀਪ ਸਿੰਘ ਔਲਖ,ਕੁਲਦੀਪ ਸਿੰਘ ਲਹੌਰੀਆ,ਮੈਨੇਜਰ ਯੁਵਰਾਜ ਸਿੰਘ,ਹਰਭਿੰਦਰ ਸਿੰਘ ਗਿੱਲ,ਜਤਿੰਦਰ ਸਿੰਘ ਬਾਵਾ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਇੰਦਰਜੀਤ ਸਿੰਘ ਹੈਰੀ ਗਿੱਲ ਯੂਥ ਜੁਆਇੰਟ ਸੈਕਟਰੀ, ਬਲਜੀਤ ਸਿੰਘ ਖਹਿਰਾ ਲੋਕ ਸਭਾ ਇੰਚਾਰਜ, ਨਿਰਮਲ ਸਿੰਘ ਢੋਟੀ,ਪਲਵਿੰਦਰ ਸਿੰਘ ਖਾਲਸਾ , ਗੁਰਸ਼ਰਨਜੀਤ ਸਿੰਘ ਮਾਣੋਚਾਹਲ ਪੀ ਏ,ਕਰਨ ਪੀ ਏ,ਨਿਸ਼ਾਨ ਸਿੰਘ ਖਵਾਸਪੁਰ,ਪ੍ਰਭਜੀਤ ਸਿੰਘ ਤੁੜ ਕੋਆਰਡੀਨੇਟਰ,ਨਿਸ਼ਾਨ ਸਿੰਘ ਮਾਣੋਚਾਹਲ,ਕੁਲਦੀਪ ਸਿੰਘ ਫੇਲੋਕੇ ਦਫਤਰ ਸਕੱਤਰ,ਬਲਜੀਤ ਸਿੰਘ ਚੀਮਾ, ਟੋਨਾ ਸਿੰਘ,ਸਵਿੰਦਰ ਸਿੰਘ ਚੰਬਾ ਬਲਾਕ ਪਰਧਾਨ, ਹਰਜਿੰਦਰ ਸਿੰਘ ਆੜਤੀਆ,ਅਵਤਾਰ ਸਿੰਘ ਮਠਾੜੂ ਆਦਿ ਹਾਜ਼ਰ ਸਨ

Related Articles

Back to top button