ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਮੇਲਾ ਜੱਗ ਸਬੰਧੀ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਈ ਅਹਿਮ ਮੀਟਿੰਗ

ਸ਼੍ਰੀ ਗੋਇੰਦਵਾਲ ਸਾਹਿਬ 21 ਸਤੰਬਰ ( ਬਿਉਰੋ ) ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਉਲੀ ਸਾਹਿਬ ਵਿਖੇ 28 ਅਤੇ 29 ਸਤੰਬਰ ਨੂੰ ਮਨਾਏ ਜਾ ਰਹੇ ਸਾਲਾਨਾ ਜੋੜ ਮੇਲਾ ਜੱਗ ਸਬੰਧੀ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਦੇ ਮੈਨੇਜਰ ਯੁਵਰਾਜ ਸਿੰਘ ਦੀ ਅਗਵਾਈ ਚ ਵੱਖ ਵੱਖ ਸਭਾ ਸੋਸਾਇਟੀਆਂ ਅਤੇ ਸੰਗਤਾਂ ਨਾਲ ਸੰਗਤਾਂ ਲੋੜੀਂਦੇ ਪ੍ਰਬੰਧਾ ਦੀਆਂ ਤਿਆਰੀਆ ਅਤੇ ਸੁਝਾਅ ਲਈ ਅਹਿਮ ਮੀਟਿੰਗ ਕੀਤੀ,ਇਸ ਮੌਕੇ ਵੱਖ ਵੱਖ ਸਖਸ਼ੀਅਤਾਂ ਵਲੋਂ ਆਪੋ ਆਪਣੇ ਸੁਝਾਅ ਦਿੱਤੇ ,ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੈਨੇਜਰ ਯੁਵਰਾਜ ਸਿੰਘ ਨੇ ਦੱਸਿਆ ਕਿ ਮੇਲਾ ਜੱਗ ਤੇ ਦੂਰ ਦੁਰਾਡੇ ਤੋਂ ਆਉਣ ਵਾਲੀਆ ਸੰਗਤਾ ਦੀ ਰਿਹਾਇਸ਼ ਅਤੇ ਪਾਰਕਿੰਗ , ਮੈਡੀਕਲ ਸਹੂਲਤਾ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ।ਮੇਲੇ ਜੱਗ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਲੱਗਣ ਵਾਲੇ ਧਾਰਮਿਕ ਸਮਾਗਮਾਂ ਦੇ ਪੰਡਾਲ ਅਤੇ ਲੰਗਰਾ ਦੀ ਵਿਵਸਥਾ ਦੇ ਨਾਲ ਪਵਿੱਤਰ ਬਾਉਲੀ ਸਾਹਿਬ ਵਿੱਚ ਸੰਗਤਾਂ ਦੇ ਇਸ਼ਨਾਨ ਕਰਨ ਅਤੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵਿੱਚ ਕੋਈ ਮੁਸ਼ਕਿਲ ਨਾ ਆਵੇ । ਉਸ ਲਈ ਵੱਖ ਵੱਖ ਸੇਵਾਵਾਂ ਲਈ ਐਸਜੀਪੀਸੀ ਦੇ ਮੁਲਾਜ਼ਮ ਸੰਗਤਾਂ ਦੀ ਸੇਵਾ ਵਿੱਚ ਤਾਇਨਾਤ ਕੀਤੇ ਜਾਣਗੇ।ਉਹਨਾਂ ਦੱਸਿਆ ਕਿ ਮੇਲੇ ਜੰਗ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਚਾਰ ਤਹਿਤ ਵੱਖ ਵੱਖ ਪ੍ਰਚਾਰਕਾ ਦੀਆਂ ਡਿਊਟੀਆਂ ਲਗਾਈਆ ਗਈਆ ਹਨ ਜੋ ਮੇਲੇ ਜੰਗ ਦੇ ਸਬੰਧ ਵਿੱਚ ਵੱਖ ਵੱਖ ਪਿੰਡਾਂ ਕਸਬਿਆ ਵਿੱਚ ਪ੍ਰਚਾਰ ਕਰਨਗੀਆ । ਮੈਨੇਜਰ ਯੁਵਰਾਜ ਸਿੰਘ ਨੇ ਦੱਸਿਆ ਕਿ ਮੇਲੇ ਜੱਗ ਵਿੱਚ ਹਾਜ਼ਰੀ ਭਰਨ ਲਈ ਵੱਖ ਵੱਖ ਧਾਰਮਿਕ ਜਥੇਬੰਦੀਆ , ਧਾਰਮਿਕ ਸੁਸਾਇਟੀਆ ਦੇ ਨੁਮਾਇੰਦਿਆ ਨੂੰ ਸੱਦਾ ਪੱਤਰ ਵੀ ਭੇਜੇ ਜਾ ਚੁੱਕੇ ਹਨ,ਉਹਨਾਂ ਕਿਹਾ ਕਿ ਮੇਲਾ ਜੱਗ ਸਬੰਧੀ ਅਗਰ ਕਿਸੇ ਕੋਲ ਕੋਈ ਸੁਝਾਅ ਹੈ ਤਾਂ ਉਹ ਬੇਝਿਜਕ ਦਫਤਰ ਨਾਲ ਸੰਪਰਕ ਕਰ ਸਕਦਾ, ਉਹਨਾ ਆਖਿਆ ਕਿ ਮੇਲੇ ਜੱਗ ਮੌਕੇ ਗੁਰੂ ਘਰ ਨਤਮਸਤਕ ਹੋਣ ਵਾਲੀਆ ਸੰਗਤਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ,ਇਸ ਮੌਕੇ ਮੀਤ ਮੈਨੇਜਰ ਸਰਬਜੀਤ ਸਿੰਘ ਮੁੰਡਾਪਿੰਡ,ਹੈਡ ਗ੍ਰੰਥੀ ਗੁਰਮੁੱਖ ਸਿੰਘ,ਕੁਲਦੀਪ ਸਿੰਘ ਔਲਖ,ਕੁਲਦੀਪ ਸਿੰਘ ਲਹੌਰੀਆ,ਡਾ ਮੱਸਾ ਸਿੰਘ ,ਰਛਪਾਲ ਸਿੰਘ,ਐੱਸ ਕੇ ,ਸੁਖਦੇਵ ਸਿੰਘ ਮੱਲ ਮੋਹਰੀ,ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ



