ਪੰਜਾਬ ਵੇਅਰ ਹਾਊਸ ਦੇ ਸਮੂਹ ਮੁਲਾਜ਼ਮਾਂ ਨੇ ਇੱਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ‘ਚ ਕੀਤੀ ਦਾਨ
CM ਨੇ ਕੀਤੀ ਸਲਾਘਾ ਕਿਹਾ ਔਖੇ ਵੇਲੇ ਆਪਣਿਆਂ ਨਾਲ ਖੜ੍ਹਨਾ ਸਾਡੇ ਖ਼ੂਨ ‘ਚ

ਚੰਡੀਗੜ੍ਹ 23 ਸਤੰਬਰ ( ਬਿਉਰੋ )ਅੱਜ ਪੰਜਾਬ ਵੇਅਰ ਹਾਊਸ ਦੇ ਸਮੂਹ ਮੁਲਾਜ਼ਮਾਂ ਨੇ ਆਪਣੀ ਇੱਕ-ਇੱਕ ਦਿਨ ਦੀ ਤਨਖਾਹ ਅਤੇ ਚੇਅਰਮੈਨ ਵੇਅਰ ਹਾਊਸ ਪੰਜਾਬ ਗੁਰਦੇਵ ਸਿੰਘ ਲਾਖਣਾ ਨੇ ਇੱਕ ਮਹੀਨੇ ਦੀ ਤਨਖਾਹ ਜੋ ਕੁੱਲ੍ਹ ਰਕਮ 37 ਲੱਖ 95 ਹਜ਼ਾਰ 531 ਰੁਪਏ ਬਣਦੀ ਹੈ ਮੁੱਖ ਮੰਤਰੀ ਰਾਹਤ ਫੰਡ ‘ਚ ਦਾਨ ਕੀਤੀ ,ਇਹ ਰਾਸ਼ੀ ਚੇਅਰਮੈਨ ਗੁਰਦੇਵ ਸਿੰਘ ਲਾਖਣਾ ,ਵਿਨੇ ਸ਼ਰਮਾ ਪ੍ਰਧਾਨ ਇੰਪਲਾਈ ਯੂਨੀਅਨ ਗੋਦਾਮ ਨਿਗਮ ਪੰਜਾਬ ਵਲੋੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਪੀ ,ਜਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਲਾਘਾ ਕਰਦਿਆਂ ਲਿਖਿਆ ਹੈ ਕਿ ਔਖੇ ਵੇਲੇ ਆਪਣਿਆਂ ਨਾਲ ਖੜ੍ਹਨਾ ਸਾਡੇ ਖ਼ੂਨ ‘ਚ ਹੈ ,ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਰਾਹਤ ਫੰਡ ਦਾ ਇਕੱਲਾ ਇਕੱਲਾ ਪੈਸਾ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਖ਼ਰਚਿਆ ਜਾਵੇਗਾ…ਇਸ ਮੌਕੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ ਨੇ ਪੰਜਾਬ ਵੇਅਰ ਹਾਊਸ ਦੇ ਸਮੂਹ ਮੁਲਾਜ਼ਮਾਂ ਦਾ ਇਸ ਯੋਗਦਾਨ ਦੀ ਸਲਾਘਾ ਕਰਦਿਆਂ ਧੰਨਵਾਦ ਕੀਤਾ ਇਸ ਮੌਕੇ ਬਲਜੀਤ ਸਿੰਘ ਭੰਡਾਲ ਗੁਰਦਾਸ ਸਿੰਘ ਢੋਲਣ ਆਦਿ ਹਾਜ਼ਰ ਸਨ