ਵਿਧਾਇਕ ਲਾਲਪੁਰਾ ਦੇ ਰਿਸ਼ਤੇਦਾਰ ਦੀ ਕੁੱਟਮਾਰ ਮਾਮਲੇ ਚ ਵੱਡਾ ਐਕਸ਼ਨ,ਐੱਸ ਐੱਸ ਪੀ ਤਰਨ ਤਾਰਨ ਬਦਲੇ, ਇੰਸ ਸੁਖਬੀਰ ਸਿੰਘ ਸਮੇਤ 5 ਮੁਅੱਤਲ

ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸਤੇਦਾਰ ਦੀ ਕੁੱਟਮਾਰ ਮਾਮਲੇ ਚ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਤਰਨ ਤਾਰਨ ਦੇ ਐੱਸ ਐੱਸ ਪੀ ਗੁਰਮੀਤ ਸਿੰਘ ਚੌਹਾਨ ਦੀ ਬਦਲੀ ਕਰਦਿਆਂ 5 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ,ਜਿਕਰਯੋਗ ਹੈ ਕਿ 26 ਸਤੰਬਰ ਦੀ ਰਾਤ ਸੀ ਆਈ ਏ ਸਟਾਫ ਦੀ ਟੀਮ ਵਲੋੰ ਪਿੰਡ ਭੈਲ ਵਿਖੇ ਮਾਈਨਿੰਗ ਨੂੰ ਲੈ ਕੇ ਰੇਡ ਕੀਤੀ ਅਤੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਵਿਧਾਇਕ ਲਾਲਪੁਰਾ ਦੇ ਰਿਸ਼ਤੇਦਾਰ ਨਿਸ਼ਾਨ ਸਿੰਘ ਸਮੇਤ 12 ਵਿਅਕਤੀਆਂ ਤੇ ਪਰਚਾ ਦਰਜ਼ ਕੀਤਾ ਸੀ ਜਿਸ ਤੋਂ ਬਾਦ ਵਿਧਾਇਕ ਲਾਲਪੁਰਾ ਵਲੋੰ ਫੇਸਬੁਕ ਤੇ ਇੱਕ ਪੋਸਟ ਪਾ ਤਰਨ ਤਾਰਨ ਦੇ ਐੱਸ ਐੱਸ ਪੀ ਤੇ ਕਈ ਸਵਾਲ ਖੜ੍ਹੇ ਕੀਤੇ ਅਤੇ ਇਸੇ ਪੋਸਟ ਚ ਵਿਧਾਇਕ ਲਾਲਪੁਰਾ ਵਲੋੰ ਆਪਣੇ ਰਿਸ਼ਤੇਦਾਰ ਨਿਸ਼ਾਨ ਸਿੰਘ ਨਾਲ ਪੁਲਿਸ ਵਲੋੰ ਕੁੱਟਮਾਰ ਕਰਨ ਦੀ ਗੱਲ ਕਹੀ ਗਈ ਸੀ ,ਤਾਜ਼ਾ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵਲੋੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਐੱਸ ਐੱਸ ਪੀ ਤਰਨ ਤਾਰਨ ਨੂੰ ਬਦਲਕੇ ਆਈ ਪੀ ਐਸ ਅਸ਼ਵਨੀ ਕਪੂਰ ਨੂੰ ਤਰਨ ਤਾਰਨ ਦਾ ਨਵਾਂ ਐੱਸ ਐੱਸ ਪੀ ਲਗਾ ਦਿੱਤਾ ਹੈ ਅਤੇ 5 ਹੋਰ ਮੁਲਾਜਮ ਜਿੰਨਾ ਚ ਥਾਣਾ ਗੋਇੰਦਵਾਲ ਸਾਹਿਬ ਵਿਖੇ ਤਾਇਨਾਤ ਇੰਸਪੈਕਟਰ ਸੁਖਬੀਰ ਸਿੰਘ, ਪ੍ਰਭਜੀਤ ਸਿੰਘ ,ਸੁਰਜੀਤ ਸਿੰਘ ਪਰਮਦੀਪ ਸਿੰਘ, ਹਰਮੀਕ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਡਿਪਟੀ ਇੰਸਪੈਕਟਰ ਜਰਨਲ ਪੁਲਿਸ ਫਿਰੋਜ਼ਪੁਰ ਰੇਜ ਵਲੋਂ ਜਾਰੀ ਪੱਤਰ ਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਨਿਸ਼ਾਨ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਪਿੰਡ ਖਵਾਸਪੁਰ ਦੀ 26 ਸਤੰੰਬਰ ਦੀ ਰਾਤ ਨੂੰ ਕੁੱਟ ਮਾਰ ਕੀਤੀ ਗਈ ਅਤੇ ਉੁਸ ਦੇ ਕੱਪੜੇ ਉੁਤਰਵਾ ਕੇ ਵੀਡੀਓ ਬਣਾਈ ਗਈ ਅਤੇ ਉਸ ਨੂੰ ਗੈਂਗਸਟਰਾਂ ਦਾ ਡਰਾਵਾ ਦੇ ਕੇ ਡਰਾ ਧਮਕਾ ਕੇ ਐਮ ਐਲ ਏ ਵੱਲੋਂ ਰੇਤਾ ਦੀ ਨਜਾਇਜ਼ ਮਾਈਨਿੰਗ ਕਰਵਾਉਣ ਸਬੰਧੀ ਜਬਰਦਸਤੀ ਬਿਆਨਬਾਜ਼ੀ ਦੇਣ ਲਈ ਦਬਾਅ ਪਾਇਆ ਗਿਆ ਹੈ, ਜੋ ਕਿ ਅਜਿਹਾ ਕਰਨਾ ਆਪਣੀ ਡਿਊਟੀ ਪ੍ਰਤੀ ਗੈਰ ਜਿੰਮੇਵਾਰਾਨਾ ਅਤੇ ਅਨੁਸ਼ਾਸਨ ਦੀ ਘੋਰ ਉਲੰਘਣਾ ਕੀਤੀ ਹੈ, ਜੋ ਅਤਿ ਨਿੰਦਣ ਅਤੇ ਦੰਡਣਯੋਗ ਹੈ।