ਤਰਨ ਤਾਰਨ

ਚੋਹਲਾ ਸਾਹਿਬ ਯੂਥ ਮਿਲਣੀ ਚੋਂ ਹਲਕਾ ਖਡੂਰ ਸਾਹਿਬ ਦੇ ਵੱਡੇ ਆਗੂ ਰਹੇ ਗੈਰ ਹਾਜ਼ਰ

ਦੋ ਧੜਿਆਂ ਚ ਵੰਡੇ ਗਏ ਹਲਕਾ ਖਡੂਰ ਸਾਹਿਬ ਦੇ ਆਗੂ

ਸ਼੍ਰੀ ਗੋਇੰਦਵਾਲ ਸਾਹਿਬ 01 ਅਕਤੂਬਰ ( ਬਿਉਰੋ )ਸ਼੍ਰੋਮਣੀ ਅਕਾਲੀ ਦਲ ਵਲੋੰ ਚੋਹਲਾ ਸਾਹਿਬ ਵਿਖੇ ਰੱਖੀ ਗਈ ਯੂਥ ਮਿਲਣੀ ਚ ਹਲਕਾ ਖਡੂਰ ਸਾਹਿਬ ਅੰਦਰ ਧੜੇਬੰਦੀ ਸਾਹਮਣੇ ਆ ਗਈ ਹੈ, ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਹੋਈ ਯੂਥ ਰੈਲੀ ਚ ਪ੍ਰਮੁੱਖ ਆਗੂਆਂ ਦੀ ਗੈਰ ਹਾਜਰੀ ਨੇ ਸਾਬਿਤ ਕਰ ਦਿੱਤਾ ਕੇ ਖਡੂਰ ਸਾਹਿਬ ਦੀ ਪ੍ਰਮੁੱਖ ਲੀਡਰ਼ਸ਼ਿਪ ਰਵਿੰਦਰ ਬ੍ਰਹਮਪੁਰਾ ਦੇ ਜਿੱਥੇ ਨਾਲ ਨਹੀ ਉੱਥੇ ਹੀ ਪ੍ਰਮੁੱਖ ਅਕਾਲੀ ਲ਼ੀਡਰਸ਼ਿਪ ਉਸਨੂੰ ਹਲਕਾ ਇੰਚਾਰਜ ਮੰਨਣ ਲਈ ਤਿਆਰ ਨਹੀ ,ਇਸ ਸਬੰਧੀ ਅਲਵਿੰਦਰਪਾਲ ਸਿੰਘ ਪੱਖੋਕੇ ,ਗੁਰਬਚਨ ਸਿੰਘ ਕਰਮੂਵਾਲਾ, ਰਮਨਦੀਪ ਭਰੋਵਾਲ, ਗੁਰਿੰਦਰ ਸਿੰਘ ਟੋਨੀ ਆਦਿ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਅਜੇ ਕਿਸੇ ਨੂੰ ਹਲਕਾ ਇੰਚਾਰਜ ਨਹੀ ਲਗਾਇਆ ਤੇ ਉਹ ਏਦਾ ਕਿਸੇ ਵਿਅਕਤੀ ਨੂੰ ਕਦੇ ਵੀ ਹਲਕਾ ਇੰਚਾਰਜ ਨਹੀ ਮੰਨਣਗੇ ਜੋ ਕੁਝ ਸਮਾਂ ਪਹਿਲਾ ਪਾਰਟੀ ਦੀਆਂ ਨੀਤੀਆਂ ਤੇ ਕਿੰਤੂ ਪ੍ਰੰਤੂ ਕਰਦਾ ਰਿਹਾ ਹੋਵੇ, ਕਰਮੂਵਾਲਾ ,ਟੋਨੀ ਬ੍ਰਹਮਪੁਰਾ , ਭਰੋਵਾਲ ਨੇ ਇਕਸੁਰਤਾ ਚ ਕਿਹਾ ਕੇ ਹਲਕਾ ਇੰਚਾਰਜ ਵਜੋ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਚ ਉਹ ਸਭ ਵਫਦ ਦੇ ਰੂਪ ਚ ਬਿਕਰਮ ਸਿੰਘ ਮਜੀਠੀਆ ਨੂੰ ਮਿਲ ਜਮੀਨੀ ਹਕੀਕਤ ਦੀ ਰਿਪੋਰਟ ਦੇਣਗੇ,ਇਸ ਮੌਕੇ ਰੈਲੀ ਚੋ ਗੈਰ ਹਾਜਰ ਆਗੂਆਂ ਚ ਅਲਵਿੰਦਰਪਾਲ ਸਿੰਘ ਪੱਖੋਕੇ, ਗੁਰਬਚਨ ਸਿੰਘ ਕਰਮੂੰਵਾਲਾ, ਗੁਰਿੰਦਰ ਸਿੰਘ ਟੋਨੀ, ਰਮਨਦੀਪ ਸਿੰਘ ਭਰੋਵਾਲ ਤੋ ਇਲਾਵਾ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਗਿਆਨ ਸਿੰਘ ਸੁਬਾਜਪੁਰ, ਸਾਬਕਾ ਜਿਲਾ ਪ੍ਰੀ਼ਸ਼ਦ ਮੈਂਬਰ ਪ੍ਰੇਮ ਸਿੰਘ ਪੰਨੂੰ, ਯਾਦਵਿੰਦਰ ਸਿੰਘ ਰੂੜੇਆਂਸਲ, ਅਮਰੀਕ ਸਿੰਘ ਪੱਖੋਕੇ, ਪ੍ਰਮਜੀਤ ਸਿੰਘ ਮੁੰਡਾਪਿੰਡ, ਜਤਿੰਦਰ ਸਿੰਘ ਮੁੰਡਾ ਪਿੰਡ.ਬਾਬਾ ਪਿਆਰਾ ਸਿੰਘ ਲੁਹਾਰ, ਸਾ ਸਰਪੰਚ ਦਿਲਬਾਗ ਸਿੰਘ ਗੁਲਾਲੀਪੁਰ, ਯੂਥ ਆਗੂ ਯਾਦਵਿੰਦਰ ਸਿੰਘ ਮਾਣੋਚਾਹਲ, ਸੰਮਤੀ ਮੈਂਬਰ ਜਸਵੰਤ ਸਿੰਘ ਕੱਦਗਿੱਲ,ਯੂਥ ਕੋਮੀ ਜਨਰਲ ਸਕੱਤਰ ਹਰਪ੍ਰੀਤ ਸਿੰਘ ਮਿੰਨਾ ,ਸਾਬਕਾ ਸਰਪੰਚ ਜੱਸਾ ਸਿੰਘ ਦਲਾਵਲਪੁਰ, ਸਾਬਕਾ ਸਰਪੰਚ ਚੰਦ ਸਿੰਘ ਭੈਲ, ਸਾਬਕਾ ਸਰਪੰਚ ਪਾਲ ਸਿੰਘ ਜੋਹਲ, ਜਥੇਦਾਰ ਸਰਵਣ ਸਿੰਘ ਭੈਲ, ਸਾਬਕਾ ਸੰਮਤੀ ਮੈਬਰ ਨਰਿੰਦਰ ਸਿੰਘ ਜਾਮਾਰਾਏ,ਜੱਸੀ ਸਿੰਘ ਕਾਹਲਵਾਂ ਨਿਸ਼ਾਨ ਸਿੰਘ ਕਾਹਲਵਾਂ ,ਸਾਬਕਾ ਸਰਪੰਚ ਰੇਸ਼ਮ ਸਿੰਘ ਸੰਘਾ, ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ, ਸਾਬਕਾ ਸਰਪੰਚ ਰਣਜੀਤ ਸਿੰਘ ਡਿਆਲ,ਸਾਬਕਾ.ਚੈਅਰਮੈਨ, ਬਲਦੇਵ ਸਿੰਘ ਪਡੋਰੀਗੋਲਾ, ਸਾਬਕਾ ਸਰਪੰਚ ਰਣਜੀਤ ਸਿੰਘ ਜਥੇ,ਮਨਜੀਤ ਸਿੰਘ ਪੱਖੋਪੁਰ, ਤਰਸੇਮ ਸਿੰਘਛਾਪੜੀ. ਭੁਪਿੰਦਰ ਸਿੰਘ ਟੀਟੂ, ਬਾਬਾ ਲਖਵਿੰਦਰ ਸਿੰਘ ਨੋਰੰਗਾਬਾਦ, ਬਲਕਾਰ ਸਿੰਘ ਜਮਸਤਪੁਰ,ਸਾ ਸਰਪੰਚ ਬਿਕਰਮ ਸਿੰਘ ਬਾਗੜੀਆਂ, ਜਥੇਦਾਰ ਰਵੇਲ ਸਿੰਘ ਦੇਊ, ਨੰਬਰਦਾਰ ਪਲਵਿੰਦਰ ਸਿੰਘ ਨੋਨੇ, ਕੈਪਟਨ ਬਲਕਾਰ ਸਿੰਘ ਕੰਦ ਸਮੇਤ ਹੋਰ ਆਗੂ ਗੈਰਹਾਜਰ ਰਹੇ, ਯੂਥ ਮਿਲਣੀ ਚ ਇਹਨਾਂ ਆਗੂਆਂ ਦੀ ਗੈਰਹਾਜ਼ਰੀ ਇਹ ਸਾਬਤ ਕਰਦੀ ਹੈ ਕਿ ਹਲਕਾ ਖਡੂਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਲਈ ਮੁਸ਼ਕਲਾਂ ਵੱਧਣ ਵਾਲੀਆਂ ਹਨ

Related Articles

Back to top button