ਤਰਨ ਤਾਰਨ
ਝਬਾਲ ਪੁਲਿਸ ਵੱਲੋਂ 01 ਕਿੱਲੋ 103 ਗ੍ਰਾਮ ਹੈਰੋਇਨ ਅਤੇ 80,000 ਰੁਪਏ ਡਰੰਗ ਮਨੀ ਸਮੇਤ 2 ਦੋਸ਼ੀ ਗ੍ਰਿਫਤਾਰ

ਤਰਨ ਤਾਰਨ 01 ਅਕਤੂਬਰ ( ਬਿਉਰੋ )ਐਸ.ਐਸ.ਪੀ ਤਰਨ ਤਾਰਨ ਅਸ਼ਵਨੀ ਕਪੂਰ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਅਤੇ ਨਸ਼ੇ ਨੂੰ ਜੜੋਂ ਖਤਮ ਕਰਨ ਵਿੱਰੁਧ ਵਿੱਢੀ ਮੁਹਿੰਮ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋ ਥਾਣਾ ਝਬਾਲ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨਹਿਰ ਜਗਤਪੁਰਾ ਵਹੀਕਲਾਂ ਦੀ ਚੈਕਿੰਗ ਦੌਰਾਨ ਦੋ ਵਿਅਕਤੀਆਂ ਅਨੰਦ ਲਾਲ ਉਰਫ ਨੰਦੂ ਪੁੱਤਰ ਦੇਸਰਾਜ ਵਾਸੀ ਗੁਰੂਵਾਲੀ ਗੇਟ ਅੰਮ੍ਰਿਤਸਰ ਅਤੇ ਵੀਰ ਸੰਭੂਕ ਉਰਫ ਸੰਭੂ ਪੁੱਤਰ ਰਾਜੂ ਵਾਸੀ ਪਿੰਡ ਮਾਹਲ ਰਾਮ ਰੋਡ ਅੰਮ੍ਰਿਤਸਰ ਨੂੰ ਕਾਬੂ ਕੀਤਾ ਜਿੰਨਾ ਪਾਸੋੰ 01 ਕਿੱਲੋ 103 ਗ੍ਰਾਮ ਹੈਰੋਇਨ ਅਤੇ 80,000 ਰੁਪਏ ਡਰੰਗ ਮਨੀ ਬਰਾਮਦ ਹੋਈ,ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਦੋਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਥਾਣਾ ਝਬਾਲ ਵਿਖੇ ਮੁਕੱਦਮਾ ਦਰਜ਼ ਕਰ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਂਸਲ ਕੀਤਾ ਗਿਆ ਹੈ ਅਤੇ ਰਿਮਾਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।