ਵਿੱਦਿਅਕ ਟੂਰ ਬੱਚਿਆਂ ਦੀ ਸਖਸ਼ੀਅਤ ਨੂੰ ਨਿਖਾਰਦੇ ਹਨ : ਪ੍ਰਿੰਸੀਪਲ ਜਸਮੀਤ ਕੌਰ ਕਾਹਲੋਂ

ਸ਼੍ਰੀ ਗੋਇੰਦਵਾਲ ਸਾਹਿਬ 01 ਅਕਤੂਬਰ-( ਬਿਉਰੋ )ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਵੱਲੋਂ ਬੱਚਿਆਂ ਦਾ ਸਾਇੰਸ ਸਿਟੀ ਕਪੂਰਥਲਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦਾ ਵਿੱਦਿਅਕ ਟੂਰ ਕਰਵਾਇਆ ਗਿਆ। ਇਸ ਟੂਰ ਦਾ ਬੱਚਿਆਂ ਨੇ ਖੂਬ ਅਨੰਦ ਮਾਣਿਆਂ ਅਤੇ ਆਪਣੇ ਵਿਸ਼ੇ ਪ੍ਰਤੀ ਭਰਭੂਰ ਜਾਣਕਾਰੀ ਪ੍ਰਾਪਤ ਕੀਤੀ। ਇਸ ਸੰਬੰਧੀ ਗੱਲ ਕਰਦਿਆਂ ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਐੱਮ. ਡੀ ਸਾਹਿਲ ਪੱਬੀ ਅਤੇ ਪ੍ਰਿੰਸੀਪਲ ਜਸਮੀਤ ਕੌਰ ਕਾਹਲੋਂ ਨੇ ਦੱਸਿਆ ਕਿ ਸਕੂਲ ਦੇ ਵਿੱਦਿਅਕ ਟੂਰ ਬੱਚਿਆਂ ਦੀ ਸਖਸ਼ੀਅਤ ਨੂੰ ਨਿਖਾਰਦੇ ਹਨ।ਜਿਸ ਨਾਲ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਗਿਆਨ ਵਿੱਚ ਵਾਧਾ ਹੁੰਦਾ ਹੈ।। ਕੋਈ ਵੀ ਪ੍ਰੈਕਟੀਕਲ ਰੂਪ ‘ਚ ਕੀਤਾ ਕੰਮ ਤਸੱਲੀਬਖ਼ਸ਼ ਨਤੀਜੇ ਦਿੰਦਾ ਹੈ। ਕਿਤਾਬਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਚਿਰ-ਸਥਾਈ ਨਹੀਂ ਰਹਿੰਦੀ, ਵਿੱਦਿਅਕ ਟੂਰ ਰਾਹੀਂ ਆਪਣੀਆਂ ਅੱਖਾਂ ਨਾਲ ਵੇਖ ਕੇ ਹਾਸਿਲ ਕੀਤੀ ਜਾਣਕਾਰੀ ਚਿਰ-ਸਥਾਈ ਰਹਿੰਦੀ ਹੈ।ਵਿਗਿਆਨ, ਗਣਿਤ,ਸਮਾਜਿਕ ਸਿੱਖਿਆ, ਖੇਤੀਬਾੜੀ ਆਦਿ ਸਾਰੇ ਵਿਸ਼ੇ ਬੱਚਿਆਂ ਨੂੰ ਪ੍ਰਤੱਖ ਰੂਪ ਵਿਚ ਦਿਖਾ ਕੇ ਸਮਝਾਉਣ ਵਾਲੇ ਹੁੰਦੇ ਹਨ ਇਸ ਨਾਲ ਬੱਚਿਆਂ ਅੰਦਰ ਸਦਾ ਲਈ ਉਸ ਘਟਨਾ, ਵਸਤੂ, ਸਥਾਨ, ਦ੍ਰਿਸ਼ ਦੀ ਯਾਦ ਸਮਾ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਸਾਡਾ ਮਕਸਦ ਹੈ ਕਿ ਸਾਡੇ ਸਕੂਲ ਦੇ ਬੱਚੇ ਸਿੱਖਣ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਆਪਣੇ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰ ਸਕਣ। ਇਸ ਲਈ ਸਮੇਂ-ਸਮੇਂ ਤੇ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ।