ਕਿਸਾਨਾਂ ਦੇ ਕਾਤਲ ਅਸ਼ੀਸ਼ ਮਿਸ਼ਰਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਕਿਸਾਨਾਂ ਨੇ ਫੂਕੇ ਪੁੁਤਲੇ

ਤਰਨ ਤਾਰਨ 03 ਅਕਤੂਬਰ ( ਬਿਉਰੋ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਅੱਜ ਜੋਨ ਪ੍ਰਧਾਨ ਮੁਖ਼ਤਾਰ ਸਿੰਘ ਬਿਹਾਰੀਪੁਰ ਅਤੇ ਸਕੱਤਰ ਸਤਨਾਮ ਸਿੰਘ ਖੋਜਕੀਪੁਰ ਦੀ ਅਗਵਾਈ ਹੇਠ ਵੈਰੋਵਾਲ ਖਡੂਰ ਸਾਹਿਬ ਰੋਡ ਤੇ ਕਿਸਾਨਾਂ ਵੱਲੋਂ ਯੂਪੀ ਦੇ 4 ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਇਸ ਦਿਨ ਜੋ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਤਾਂ ਭਾਜਪਾ ਸਰਕਾਰ ਦੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਗੁੰਡੇ ਬੇਟੇ ਅਸ਼ੀਸ਼ ਮਿਸ਼ਰਾ ਨੇ ਆਪਣੇ ਗੁੰਡਿਆ ਨਾਲ ਗੱਡੀਆਂ ਹੇਠਾਂ ਕੁਚਲ ਕੇ ਸ਼ਹੀਦ ਕਰ ਦਿੱਤਾ ਸੀ ਅੱਜ ਕਾਲਾ ਦਿਨ ਮਨਾਉਂਦਿਆਂ ਕਿਸਾਨਾਂ ਵੱਲੋਂ ਦੋਹਾਂ ਬਾਪ ਬੇਟੇ ਦੇ ਪੁਤਲੇ ਫੂਕੇ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਜੋਨ ਪ੍ਰਧਾਨ ਮੁਖ਼ਤਾਰ ਸਿੰਘ ਬਿਹਾਰੀਪੁਰ ਅਤੇ ਸਤਨਾਮ ਸਤਨਾਮ ਸਿੰਘ ਖੋਜਕੀਪੁਰ ਨੇ ਕਿਹਾ ਕਿ ਜਿਨ੍ਹਾਂ ਚਿਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਮੋਦੀ ਸਰਕਾਰ ਖ਼ਿਲਾਫ਼ ਏਸੇ ਤਰ੍ਹਾਂ ਰੋਸ਼ ਪ੍ਰਦਰਸਨ ਕਰਦੇ ਰਹਾਂਗੇ।ਇਸ ਮੌਕੇ ਮਨਜੀਤ ਸਿੰਘ ਵੈਰੋਵਾਲ, ਹਰਜਿੰਦਰ ਸਿੰਘ ਘੱਗੇ, ਸਾਹਿਬ ਸਿੰਘ ਨਰੋਤਮਪੁਰ, ਸੁਖਦੇਵ ਸਿੰਘ ਬਿਹਾਰੀਪੁਰ, ਅਮਰਜੀਤ ਸਿੰਘ ਬਿਹਾਰੀਪੁਰ, ਸੁਲੱਖਣ ਸਿੰਘ ਖੋਜਕੀਪੁਰ, ਪਰਮਜੀਤ ਸਿੰਘ ਬਾਠ ਦਾਰਾਪੁਰ,ਰੂਪ ਸਿੰਘ ਵੈਰੋਵਾਲ, ਰਵਿੰਦਰ ਸਿੰਘ ਭਲੋਜਲਾ, ਗੁਰਪਾਲ ਸਿੰਘ ਜਲਾਲਾਬਾਦ, ਸਕੱਤਰ ਸਿੰਘ ਜਲਾਲਾਬਾਦ, ਸੂਬੇਦਾਰ ਨਿਰਮਲ ਸਿੰਘ ਹੋਠੀਆ, ਹਰਜੀਤ ਸਿੰਘ ਹੋਠੀਆ,ਜੈਕਾਰ ਸਿੰਘ ਗਗੜੇਵਾਲ,ਹਰਦੀਪ ਸਿੰਘ ਹੋਠੀਆ ਸੁਖਦੇਵ ਸਿੰਘ ਵੈਰੋਵਾਲ, ਬਖਸ਼ੀਸ਼ ਸਿੰਘ ਭਲੋਜਲਾ, ਬਲਵਿੰਦਰ ਸਿੰਘ ਸਾਹ ਰਾਮਪੁਰ ਸਮੇਤ ਵੱਖ ਵੱਖ ਪਿੰਡਾਂ ਤੋ ਕਿਸਾਨ ਮਜ਼ਦੂਰ ਹਾਜ਼ਰ ਸਨ।