ਤਰਨ ਤਾਰਨ

ਆਪ ਆਗੂਆਂ ਤਰਨ ਤਾਰਨ ਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ ਕੀਤੀ ਨਾਅਰੇਬਾਜ਼ੀ

2024 ਦੀ ਚੋਣ ਮੋਦੀ ਰਾਜ ਦਾ ਅੰਤ ਕਰੇਗੀ :ਲਾਲਜੀਤ ਭੁੱਲਰ

ਤਰਨ ਤਾਰਨ 06 ਅਕਤੂਬਰ ( ਬਿਉਰੋ ) ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਈਡੀ ਵੱਲੋਂ ਗ੍ਰਿਫਤਾਰ ਕਰਨ ਦੇ ਵਿਰੋਧ ਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋੰ ਮੋਦੀ ਸਰਕਾਰ ਦੇ ਪੁਤਲੇ ਫੂਕ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ,ਇਸੇ ਤਹਿਤ ਅੱਜ ਜ਼ਿਲ੍ਹਾ ਤਰਨ ਤਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਪੁੁਤਲਾ ਫੂਕ ਜੰਮਕੇ ਨਅਰੇਬਾਜ਼ੀ ਕੀਤੀ ਗਈ,ਇਸ ਮੌਕੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ,ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ,ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਕਸ਼ਮੀਰ ਸਿੰਘ ਸੋਹਲ ,ਵਿਧਾਇਕ ਸਰਵਨ ਸਿੰਘ ਧੁੰਨ, ਦਲਬੀਰ ਸਿੰਘ ਟੌਗ ,ਚੇਅਰਮੈਨ ਗੁਰਦੇਵ ਸਿੰਘ ਲਾਖਣਾ ,ਚੇਅਰਮੈਨ ਰਣਜੀਤ ਸਿੰਘ ਚੀਮਾ ,ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ,ਚੇਅਰਮੈਨ ਰਜਿੰਦਰ ਸਿੰਘ ਉਸਮਾ ,ਚੇਅਰਮੈਨ ਦਿਲਬਾਗ ਸਿੰਘ ਸੰਧੂ ,ਬਲਜੀਤ ਸਿੰਘ ਖਹਿਰਾ ਲੋਕ ਸਭਾ ਇੰਚਾਰਜ, ਗੁਰਦੇਵ ਸਿੰਘ ਸੰਧੂ, ਹਰਪ੍ਰੀਤ ਸਿੰਘ ਧੁੰਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਮੋਦੀ 2024 ਵਿੱਚ ਆਪਣਾ ਸਿੰਘਾਸਨ ਹਿਲਦਾ ਦੇਖ ਆਪਣੀ ਬੁਖਲਾਹਟ ਈਡੀ ਦੇ ਰੂਪ ਵਿੱਚ ਕੱਢ ਰਿਹਾ ,ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਨਿਤ ਦਿਨ ਈਡੀ ਦੇ ਰੂਪ ਵਿੱਚ ਕਿਸੇ ਨਾ ਕਿਸੇ ਤਰੀਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ,ਉਕਤ ਆਗੂਆਂ ਨੇ ਕਿਹਾ ਕਿ ਮੋਦੀ ਦੇ ਤਾਨਾਸ਼ਾਹੀ ਰਵਈਏ ਤੋਂ ਸੂਬਾ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਡਰਨ ਵਾਲੀ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਵਾਸਤੇ ਹੀ ਕੰਮ ਕਰ ਰਹੀ ਹੈ ਇਹੀ ਚੀਜ਼ ਮੋਦੀ ਨੂੰ ਪਰੇਸ਼ਾਨ ਕਰ ਰਹੀ ਹੈ,ਉਹਨਾਂ ਕਿਹਾ ਕਿ ਆਉਣ ਵਾਲੀ 2024 ਦੀ ਚੋਣ ਮੋਦੀ ਰਾਜ ਦਾ ਅੰਤ ਕਰੇਗੀ, ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਮੈਡਮ ਐਜੂ ਵਰਮਾ ਰਪਿੰਦਰ ਕੌਰ ਕੁਲਜੀਤ ਕੋਰ ਨੀਲਮ ਸ਼ਰਮਾ ਕੁਲਵਿੰਦਰ ਕੌਰ ਡਾ ਕਸ਼ਮੀਰ ਸਿੰਘ ਦਵਿੰਦਰ ਸਿੰਘ ਦੋਬਲੀਆ ਲਖਵਿੰਦਰ ਸਿੰਘ ਫੋਜੀ ਹਰਪ੍ਰੀਤ ਸਿੰਘ ਕੋਟ ਹਰਜਿੰਦਰ ਸਿੰਘ ਬੁਰਜ ਅਵਤਾਰ ਸਿੰਘ ਮਠਾੜੂ ਦਿਲਬਾਗ ਸਿੰਘ ਕਾਲਾ ਸਰਬਿੰਦਰ ਸਿੰਘ ਭਰੋਵਾਲ ਨਿੰਦਰ ਸਿੰਘ ਠੱਟਾ ਅਵਤਾਰ ਸਿੰਘ ਯਾਦਵਿੰਦਰ ਸਿੰਘ ਚਾਹਲ ਹੀਰਾ ਭੁੱਲਰ ਗੁਰਪਿੰਦਰ ਉਪਲ ਅਮਿੰਦਰ ਸਿੰਘ ਐਮੀ ਨਿਰਮਲ ਸਿੰਘ ਢੋਟੀ ਰਣਜੀਤ ਸਿੰਘ ਧੁੰਦਾ ਖਜਾਣ ਸਿੰਘ ਖੱਖ ਰਣਜੀਤ ਸਿੰਘ ਫਤਿਹ ਸਿੰਘ ਖੱਖ ਸਤਨਾਮ ਕੈਰੋਂ ਪਰਮਿੰਦਰ ਸਿੰਘ ਬਲਵਿੰਦਰ ਸਿੰਘ ਹਰਜੀਤ ਸਿੰਘ ਜੋਹਲ ਮਨਪ੍ਰੀਤ ਸਿੰਘ ਕਾਰਜ ਸਿੰਘ ਬ੍ਰਹਮਪੁਰਾ ਰਜਵੰਤ ਸਿੰਘ ਢਿੱਲੋਂ ਕਰਪਾਲ ਸਿੰਘ ਨੰਬਰਦਾਰ ਦਵਿੰਦਰ ਰੰਧਾਵਾ ਸੁਖਦੇਵ ਸਿੰਘ ਬਲਵਿੰਦਰ ਸਿੰਘ ਜੋਹਲ ਹਰਮਨ ਉਸਮਾ ਤਸਵੀਰ ਸਿੰਘ ਗੁਰਦੇਵ ਸਿੰਘ ਢੋਲਣ ਤਰਨਬੀਰ ਸਿੰਘ ਸੁਰਸਿੰਘ ਰਣਬੀਰ ਸਿੰਘ ਬਲਾਕ ਪ੍ਰਧਾਨ ਚੱਬਾ ਦਵਿੰਦਰ ਸਿੰਘ ਗੋਰਖਾ ਜਸਵਿੰਦਰ ਸਿੰਘ ਤੂੜ ਹਰਜਿੰਦਰ ਸਿੰਘ ਤੂੜ ਮਨਜਿੰਦਰ ਸਿੰਘ ਭੋਲਾ ਸਰਬਦੀਪ ਸਿੰਘ ਕੈਰੋਂ ਤਜਿੰਦਰ ਹੈਰੀ ਸੇਰ ਸਿੰਘ ਗਿੱਲ ਇੰਦਰਜੀਤ ਸਿੰਘ ਸ਼ੈਰੀ ਗੁਰਵਿੰਦਰ ਸਿੰਘ ਗੋਰਾਂ ਬਾਂਬਾ ਮਨਜੀਤ ਸਿੰਘ ਵਰਨਾਲਾ ਜੁਗਰਾਜ ਸਿੰਘ ਢਕਾਣਾ ਗੁਰਜੀਤ ਸਿੰਘ ਝਾਬਕਾ ਸ਼ਮਸ਼ੇਰ ਸਿੰਘ ਕੱਲਾ ਨਵਦੀਪ ਅਰੋੜਾ ਗੁਰਦੇਵ ਸਿੰਘ ਪੂਨੀਆ ਭੁਪਿੰਦਰ ਸਿੰਘ ਢੰਡ ਬਿੱਲਾ ਪ੍ਰਧਾਨ ਨਿਸ਼ਾਨ ਸਿੰਘ ਗੁਰਮੀਤ ਸਿੰਘ ਸਰਕਲ ਇੰਚਾਰਜ ਬਲਾਕ ਪ੍ਰਧਾਨ ਹੋਰ ਵੀ ਬਹੁਤ ਸਾਰੇ ਵਲੰਟੀਅਰ ਸਾਥੀ ਮੌਜੂਦ ਸਨ

Related Articles

Back to top button