ਛਾਪੜੀ ਸਾਹਿਬ ਜੋੜ ਮੇਲੇ ਚ ਪੱਖੋਕੇ ਸਾਥੀਆਂ ਸਮੇਤ ਹੋਏ ਨਤਮਸਤਕ

ਤਰਨ ਤਾਰਨ 09 ਅਕਤੂਬਰ ( ਬਿਉਰੋ ) ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਜੋੜ ਮੇਲਾ ਪਿੰਡ ਛਾਪੜੀ ਸਾਹਿਬ ਵਿਖੇ ਲੋਕਲ ਗੁਰਦਾਆਰਾ ਪ੍ਰੰਬਧਕ ਕਮੇਟੀ ਤੇ ਮਾਤਾ ਸਰਬਜੀਤਕੋਰ ਤੇ ਬਾਬਾ ਮੱਖਣ ਸਿੰਘ ਤੇ ਨਗਰ ਦੀ ਸਮੂਹ ਸਾਧਸੰਗਤ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਜਿਸ ਗੁਰੂ ਮਹਾਰਾਜ ਦੇ ਅਖੰਡ ਪਾਠ ਦੇ ਭੋਗ ਤੇ ਕੀਰਤਨ ਤੋ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਖੁੁੱਲੇ ਪੰਡਾਲ ਚ ਕਵੀਸ਼ਰ ਤੇ ਢਾਡੀ ਜਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼ੋਮਣੀ ਆਕਾਲੀ ਦਲ ਵੱਲੋ ਕੇਦਰੀ ਸਲਾਹਕਾਰ ਬੋਰਡ ਦੇ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਸ੍ਰੋਮਣੀ ਗੁਰਦਾਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ , ਅਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ,ਕੋਮੀ ਮੀਤ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਤੇ ਭੁਪਿੰਦਰ ਸਿੰਘ ਟੀਟੂ ਨੇ ਹਾਜਰੀ ਭਰੀ । ਇਸ ਮੋਕੇ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਬਾਬਾ ਮੱਖਣ ਸਿੰਘ ਨੇ ਸਮੂਹ ਆਗੂਆਂ ਨੂੰ ਸਿਰਪਾਓ ਪਾਕੇ ਸਨਮਾਨਿਤ ਕੀਤਾ। ਇਸ ਮੋਕੇ ਜਥੇਦਾਰ ਅਲਵਿੰਦਰ ਸਿੰਘ ਪੱਖੋਕੇ ਨੇ ਜਿਥੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਉੁੱਥੇ ਬੀਬੀਆਂ ਨੂੰ ਖਾਸ ਅਪੀਲ ਕੀਤਾ ਕੇ ਉਹ ਆਪ ਗੁਰ ਇਤਿਹਾਸ ਪੜਨ ਤੇ ਆਪਣੇ ਬੱਚਿਆਂ ਨੂੰ ਇਸ ਨਾਲ ਜੋੜਨ, ਇੱਥੇ ਇਹ ਵੀ ਵਰਣਨਯੋਗ ਹੈ ਕੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਦਿਆਂ ਪੱਖੋਕੇ ਨੂੰ ਸੰਗਤਾਂ ਸਾਹਮਣੇ ਹਲਕਾ ਖਡੂਰ ਸਾਹਿਬ ਤੋ ਅਕਾਲੀ ਦਲ ਦਾ ਇੰਚਾਰਜ ਕਹਿ ਆਪਣਾ ਆਗੂ ਕਿਹਾ ਉੱਥੇ ਹੀ ਕਿਹਾ ਕੇ ਉਹ ਵੱਧ ਤੋ ਵੱਧ ਉਹਨਾਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਜੋ ਕਿਉਕਿ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਲੜਾਈ ਕੇਵਲ ਸ਼ੋਮਣੀ ਆਕਾਲੀ ਦਲ ਹੀ ਲੜਦਾ ਹੈ।ਹਾਜਰੀ ਭਰਨ ਤੋ ਬਾਅਦ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਮੀਤ ਪ੍ਰਧਾਨ ਸ ਗੁਰਿੰਦਰ ਸਿੰਘ ਟੋਨੀ ਨੇ ਕਿਹਾ ਕੇ ਜਿਸ ਦਿਨ ਦਾ ਉਹਨਾਂ ਦੇ ਧੜੇ ਵਲੋੰ ਹਲਕਾ ਖਡੂਰ ਸਾਹਿਬ ਤੋ ਅਸਲ ਪਮੁੱਖ ਆਗੂ ਪੱਖੋਕੇ ਹੈ ਦੀ ਸਚਾਈ ਵਰਕਰਾਂ ਸਾਹਮਣੇ ਲਿਆਂਦੀ ਉਸ ਦਿਨ ਤੋ ਵਰਕਰਾਂ ਚ ਮੁੜ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਚ ਹਰੇਕ ਪਿੰਡ ਚ ਪੱਖੋਕੇ ਦੀ ਅਗਵਾਈ ਹੇਠ ਮੀਟਿੰਗ ਕਰ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਧ ਕਰ ਲੋਕ ਸਭ ਚੋਣਾਂ ਦੇ ਪਿੜ ਦੀ ਤਿਆਰੀ ਕੀਤੀ ਜਾਵੇਗੀ,ਇਸ ਮੌਕੇ ਲਖਵਿਦਰ ਸਿੰਘ ,ਮਨਜਿੰਦਰ ਸਿੰਘ ਮਿੰਟੂ,ਤਰਸੇਮ ਸਿੰਘ ਬੈਜਵਾ ਰਵਿੰਦਰ ਸਿੰਘ ਰਵੀ, ਤਰਸੇਮ ਸਿੰਘ ਛਾਪੜੀ,ਨੰਬਰਦਾਰ ਬਖਸ਼ੀਸ ਸਿੰਘ, ਗੁਰਿੰਦਰ ਸਿੰਘ ਮਹਿੰਦਰ ਸਿੰਘ ਬਲਵਿੰਦਰ ਸਿੰਘ ਆਦਿ ਨੇ ਵੀ ਹਾਜਰੀ ਭਰੀ॥