ਅਲਵਿੰਦਰਪਾਲ ਸਿੰਘ ਪੱਖੋਕੇ ਨੇ ਸਵ ਹਰਜਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਤਰਨ ਤਾਰਨ 13 ਅਕਤੂਬਰ ( ਬਿਉਰੋ ) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਲਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਪਿੰਡ ਗੁਲਾਲੀਪੁਰ ਵਾਸੀ ਹਰਜਿੰਦਰ ਸਿੰਘ ਦੀ ਹੋਈ ਬੇਵਕਤੀ ਮੌਤ ਤੇ ਉਹਨਾਂ ਦੇ ਪਿਤਾ ਗੁੁਲਜਾਰ ਸਿੰਘ ਤੇ ਭਰਾ ਸਲਵਿੰਦਰ ਸਿੰਘ ਨਾਲ ਉਹਨਾਂ ਦੇ ਗ੍ਰਹਿ ਵਿਖੇ ਪਹੁੁੰਚ ਕੇ ਦੁੱਖ ਸਾਂਝਾ ਕਰਦਿਆਂ ਕਿਹਾ ਕੇ ਪੁੱਤ ਮਾਂ ਬਾਪ ਦੇ ਬੁਢਾਪੇ ਦਾ ਸਹਾਰਾ ਹੁੰਦੇ ਹਨ ਜਿੰਨਾ ਸਦਕਾ ਬੁੁਢਾਪਾ ਅਸਾਨੀ ਨਾਲ ਕੱਟ ਜਾਂਦਾ ਪਰ ਜਦ ਜਵਾਨ ਪੁੱਤਰ ਦੀ ਮੌਤ ਹੋ ਜਾਂਦੀ ਤਾਂ ਬੁਢਾਪਾ ਦੁੱਖਾਂ ਦੇ ਗਹਿਰੇ ਸਮੁੰਦਰ ਚ ਜਾ ਪੈਂਦਾ ਹੈ,ਉਹਨਾਂ ਅਰਦਾਸ ਕੀਤੀ ਕਿ ਪ੍ਰਮਾਤਮਾ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਕਰਨ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸਣ ,ਇਸ ਮੌਕੇ ਪਰਿਵਾਰ ਨਾਲ ਪੱਖੋਕੇ ਦੇ ਨਾਲ ਕੇਦਰੀ ਕਮੇਟੀ ਮੈਂਬਰ ਗਿਆਨ ਸਿੰਘ ਸ਼ਬਾਜਪੁਰ, ਯੂਥ ਆਗੂ ਯਾਦਵਿੰਦਰ ਯਿੰਘ ਮਾਣੋਚਾਹਲ , ਸਾਬਕਾ ਚੈਅਰਮੈਨ ਅਮਰੀਕ ਸਿੰਘ ਪੱਖੋਕੇ, ਸਾਬਕਾ ਸਰਪੰਚ ਦਿਲਬਾਗ ਸਿੰਘ ਗੁਲਾਲੀਪੁਰ, ਸਰਪੰਚ ਰਣਜੀਤ ਸਿੰਘ ਮੰਮਣਕੇ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਡਿਆਲ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ