ਤਰਨ ਤਾਰਨ

ਫੌਜੀ ਜਵਾਨ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਨੇ ਬੀ ਜੇ ਪੀ ਸਰਕਾਰ ਦੀ ਅਗਨੀਵੀਰ ਯੋਜਨਾ ਨੂੰ ਕੀਤਾ ਨੰਗਾ -ਧੁੰਨਾ

ਤਰਨ ਤਾਰਨ 16 ਅਕਤੂਬਰ ( ਬਿਉਰੋ ) ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਦਾ ਬੀ ਜੇ ਪੀ ਸਰਕਾਰ ਨੇ ਕੀਤੇ ਨਿਰਾਦਰ ਤੋਂ ਇਹ ਗੱਲ ਜੱਗ ਜਹਿਰ ਹੋ ਗਈ ਹੈ ਕਿ ਬੀਜੇਪੀ ਸਰਕਾਰ ਕਿਸੇ ਦੀ ਵੀ ਸਕੀ ਨਹੀਂ ਹੈ ਇਸ ਤੇ ਗੱਲ ਕਰਦਿਆਂ ਜ਼ਿਲ੍ਹਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਨੇ ਦੱਸਿਆ ਕਿ ਅਗਨੀਵੀਰ ਸਹੀਦ ਅੰਮ੍ਰਿਤਪਾਲ ਸਿੰਘ ਦਾ ਪਾਰਥਿਕ ਸਰੀਰ ਜਦ ਉਹਨਾਂ ਦੇ ਜੱਦੀ ਪਿੰਡ ਪੁੱਜਾ ਤਾਂ ਉਹਨਾਂ ਦੇ ਪਰਿਵਾਰ ਅਤੇ ਪੰਜਾਬ ਵਿੱਚ ਕਹਿਰ ਦੀ ਸ਼ਹਾਦਤ ਦਾ ਮਾਤਮ ਛਾ ਗਿਆ ਅਤੇ ਬੀਜੇਪੀ ਸਰਕਾਰ ਵੱਲੋਂ ਅਗਨੀਵੀਰ ਯੋਧੇ ਅੰਮ੍ਰਿਤਪਾਲ ਦੇ ਪਾਰਥਿਕ ਸਰੀਰ ਤੇ ਕਿਸੇ ਤਰ੍ਹਾਂ ਦੀ ਕੋਈ ਸਲਾਮੀ ਨਹੀਂ ਦਿੱਤੀ ਗਈ ਇਥੋਂ ਤੱਕ ਕਿ ਫੌਜ ਵੱਲੋਂ ਕਿਸੇ ਸਰਕਾਰੀ ਗੱਡੀ ਦੀ ਵਰਤੋਂ ਨਾ ਕਰ ਇੱਕ ਪ੍ਰਾਈਵੇਟ ਵੈਨ ਵਿੱਚ ਉਹਨਾਂ ਦਾ ਪਾਰਥਿਕ ਸਰੀਰ ਉਨ੍ਹਾਂ ਦੇ ਪਿੰਡ ਲਿਆਂਦਾ ਗਿਆ ਅਤੇ ਕਿਸੇ ਵੀ ਤਰ੍ਹਾਂ ਦਾ ਸ਼ਹੀਦੀ ਸਨਮਾਨ ਰਾਸ਼ੀ ਜਾ ਪਰਿਵਾਰ ਨੂੰ ਕੋਈ ਸਹਾਇਤਾ ਨਾ ਦੇ ਕੇ ਫੌਜੀ ਜਵਾਨ ਦੀ ਸ਼ਹਾਦਤ ਨਾਲ ਕੋਜਾ ਮਜਾਕ ਕੀਤਾ ਗਿਆ ਹੈ ਜੋ ਬਰਦਾਸਤ ਕਰਨ ਵਾਲਾ ਨਹੀਂ ਸੀ ਬੀਜੇਪੀ ਸਰਕਾਰ ਅਤੇ ਬੀਜੇਪੀ ਦੇ ਲੋਕਲ ਵਰਕਰਾਂ ਤੋਂ ਇਸ ਸਵਾਲ ਕਰਦਾ ਹਾਂ ਕਿ ਇਸ ਤਰਾਂ ਦੇਸ਼ ਦੀ ਧਰੋਹਰ ਫੌਜੀ ਜਵਾਨਾਂ ਦੀ ਸ਼ਹਾਦਤ ਦਾ ਮਾਨ ਸਨਮਾਨ ਵਧਾਉਣ ਦੀ ਬਜਾਏ ਖਤਮ ਕੀਤਾ ਜਾਣਾ ਬਹੁਤ ਹੀ ਦੁਖਦਾਈ ਅਤੇ ਫੌਜੀ ਜਵਾਨਾਂ ਦਾ ਮਨੋਬਲ ਸੁੱਟਣ ਵਾਲੀ ਹਰਕਤ ਹੈ। ਦੇਸ਼ ਦੇ ਜਵਾਨ ਦੇਸ਼ ਲਈ ਹਮੇਸ਼ਾ ਆਪਣੀ ਜਾਨ ਤਲੀ ਤੇ ਧਰ ਕੇ ਸਾਡੀ ਰੱਖਿਆ ਕਰਦੇ ਹਨ ਤੇ ਉਹਨਾਂ ਦੀ ਸ਼ਹਾਦਤਾਂ ਅਤੇ ਬਰਸੀਆਂ ਤੇ ਹਮੇਸ਼ਾ ਸੋਗਮਈ ਮੇਲੇ ਲੱਗਦੇ ਰਹੇ ਹਨ ਜਦੋਂ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਤੇ ਸਰਕਾਰ ਦਾ ਇਹ ਰਵੀਇਆ ਵੇਖਿਆ ਤਾਂ ਸਮਾਜ ਵਿੱਚ ਇੱਕ ਰੋਸ ਦੀ ਲਹਿਰ ਚੱਲਣੀ ਚਾਹੀਦੀ ਹੈ ਜੋ ਇਸ ਸਰਕਾਰ ਅਤੇ ਇਹਨਾਂ ਦੇ ਲੋਕਲ ਵਰਕਰਾਂ ਤੋ ਵੱਡੇ ਪੱਧਰ ਤੇ ਇਸ ਗੱਲ ਦਾ ਜਵਾਬ ਮੰਗਿਆ ਜਾਵੇ ਤਾਂ ਜੋ ਬੀਜੇਪੀ ਸਰਕਾਰ ਦੀ ਇਸ ਹਰਕਤ ਤੇ ਵਰਕਰਾਂ ਨੂੰ ਸਰਮਿੰਦਗੀ ਦਾ ਅਹਿਸਾਸ ਹੋਵੇ। ਕਿਉਂਕਿ ਬੀਜੇਪੀ ਸਰਕਾਰ ਨੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਹੀ ਚੁਠਲਾ ਦਿੱਤਾ ਹੈ ਪਹਿਲਾਂ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਤੇ ਹੁਣ ਸੈਨਿਕਾਂ ਨਾਲ ਇਹ ਰਵੱਈਆ ਅਤਿ ਨਿੰਦਣਯੋਗ ਹੈ ,ਜਿਸ ਨਾਲ ਬੀ ਜੇ ਪੀ ਦਾ ਅਸਲ ਚਿਹਰਾ ਨੰਗਾ ਹੋਇਆ ਹੈ

Related Articles

Back to top button