ਤਰਨ ਤਾਰਨ

ਅਲਵਿੰਦਰਪਾਲ ਸਿੰਘ ਪੱਖੋਕੇ ਨੇ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ

ਤਰਨ ਤਾਰਨ 17 ਅਕਤੂਬਰ ( ਬਿਉਰੋ ) ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦੇ ਗ੍ਰਹਿ ਪਿੰਡ ਬਾਦਲ ਵਿਖੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋ ਪਾਰਟੀ ਦੇ ਪ੍ਰਮੱਖ ਆਗੂਆਂ ਨੇ ਪਾਰਟੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਗੁਰਬਚਨਸਿੰਘ ਕਰਮੂਵਾਲਾ ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ.ਮੀਤ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਬਹ੍ਰਮਪੁਰਾ ਨੇ ਵਫਦ ਦੇ ਰੂਪ ਚ ਮੀਟਿੰਗ ਕੀਤੀ ॥ ਮੀਟਿੰਗ ਤੋ ਵਾਪਿਸ ਪਰਤਣ ਮੋਕੇ ਸ ਪੱਖੋਕੇ ਨੇ ਸਥਾਨਿਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਬਹੁਤ ਹੀ ਸੁਖਾਵੇ ਮਹੋਲ ਚ ਬਾਦਲ ਸਾਹਿਬ ਨਾਲ ਮੀਟਿੰਗ ਹੋਈ ਤੇ ਹਲਕਾ ਖਡੂਰ ਸਾਹਿਬ ਬਾਰੇ ਖੁਲਕੇ ਸਾਰੀ ਮੋਜੂਦਾ ਸਥਿਤੀ ,ਜਮੀਨੀ ਹਕੀਕਤ ਤੇ ਵਰਕਰਾਂ ਦੀਆਂ ਮਨੋਭਾਵਨਾਂ ਤੋ ਪ੍ਰਧਾਨ ਸਾਹਿਬ ਨੂੰ ਜਾਣੂ ਕਰਵਾਇਆ ਗਿਆ॥ਸ ਕਰਮੂਵਾਲਾ ਤੇ ਭਰੋਵਾਲ ਨੇ ਦੱਸਿਆ ਕੇ ਸ ਬਾਦਲ ਨੇ ਬਹੁਤ ਗੰਭੀਰਤਾ ਨਾਲ ਹਰੇਕ ਨੁਕਤੇ ਨੂੰ ਸੁਣਿਆ ਤੇ ਪੂਰਨ ਭਰੋਸਾ ਦਿਵਾਇਆ ਕੇ ਉਹ ਵਰਕਰਾਂ ਦੀਆਂ ਭਾਵਨਵਾਂ ਨੂੰ ਮੁੱਖ ਰੱਖਕੇ ਹੀ ਹਲਕਾ ਖਡੂਰ ਸਾਹਿਬ ਬਾਰੇ ਫੈਸਲਾ ਕਰਨਗੇ ।ਸ ਪੱਖੋਕੇ ਤੇ ਟੋਨੀ ਬਹ੍ਰਮਪੁਰਾ ਨੇ ਦੱਸਿਆ ਕੇ ਸ ਬਾਦਲ ਨੇ ਉਹਨਾਂ ਨੂੰ ਦਿਸ਼ਾ ਅਦੇਸ਼ ਦਿੱਤੇ ਹਨ ਕੇ ਉਹ ਵਰਕਰ ਸੰਪਰਕ ਮੁਹਿਮ ਤਹਿਤ ਹਲਕਾ ਖਡੂਰ ਸਾਹਿਬ ਦੇ ਪਿੰਡ ਪਿੰਡ ਪਹੁੰਚ ਕਰ ਵਰਕਰ ਮਿਲਣੀਆਂ ਕਰਨ ਅਤੇ ਉਥੇ ਹੀ ਆਪ ਪਾਰਟੀ ਵੱਲੋ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋ ਜੋ ਦਿੱਲੀ ਵਾਲੇ ਅਕਾਵਾਂ ਨੂੰ ਖੁਸ਼ ਕਰਨ ਤੇ ਬਾਹਰਲੇ ਸੂਬਿਆਂ ਦੀਆਂ ਚੋਣਾਂ ਦੇ ਪ੍ਰਚਾਰ ਲਈ ਕੀਤੀ ਜਾ ਰਹੀ ਉਸ ਨੂੰ ਲੋਕਾਂ ਚ ਨਸ਼ਰ ਕਰੋ ਅਤੇ ਪੰਜਾਬ ਦੇ ਹਿੱਤਾਂ ਨੂੰ ਤਿਆਗ ਕੇਦਰੀ ਆਕਾਵਾਂ ਨੂੰ ਖੁਸ਼ ਕਰਨ ਲਈ ਐਸ ਵਾਈ ਐਲ ਤੇ ਹੋਰ ਮਸਲਿਆਂ ਸੰਬੰਧੀ ਲੈ ਜਾ ਰਹੇ ਗਲਤ ਫੈਸਲਿਆਂ ਨੂੰ ਲੋਕਾਂ ਦੀ ਕਚਿਹਰੀ ਚ ਪੇਸ਼ ਕਰੋ।ਇਸ ਮੋਕੇ ਉਹਨਾ ਨਾਲ ਸਾ ਚੈਅਰਮੈਨ ਯਾਦਵਿੰਦਰ ਸਿੰਘ ਰੂੜੇਆਂਸਲ ਸਾ ਚੈਅਰਮੈਨ ਅਮਰੀਕ ਸਿੰਘ ਪੱਖੋਕੇ , ਪ੍ਰਮਜੀਤ ਸਿੰਘ ਮੁੰਡਾਪਿੰਡ , ਕੇਦਰੀ ਕਮੇਟੀ ਮੈਂਬਰ ਗਿਆਨ ਸਿੰਘ ਸੁਬਾਜਪੁਰ ਯੂਥ ਆਗੂ ਯਾਦਵਿੰਦਰ ਸਿੰਘ ਮਾਣੋਚਾਹਲ ਵੀ ਹਾਜਰ ਸਨ॥

Related Articles

Back to top button