ਅਲਵਿੰਦਰਪਾਲ ਸਿੰਘ ਪੱਖੋਕੇ ਸਾਥੀਆਂ ਸਮੇਤ ਗੁਰਦੁਆਰਾ ਡੇਹਰਾ ਸਾਹਿਬ ਹੋਏ ਨਤਮਸਤਕ

ਸ਼੍ਰੀ ਗੋਇੰਦਵਾਲ ਸਾਹਿਬ 18 ਅਕਤੂਬਰ ( ਬਿਉਰੋ )ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਪਿੰਡ ਡੇਹਰਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਸ੍ਰੀ ਕਲਿਆਣ ਦਾਸ ( ਮਹਿਤਾ ਕਾਲੂ )ਜੀ ਦੇ ਜਨਮ ਦਿਹਾੜੇ ਨੂੰ ਬਹੁਤ ਹੀ ਸ਼ਰਧਾ ਨਾਲ ਲੋਕਲ ਗੁਰਦੁਆਰਾ ਪ੍ਰੰਬਧਕ ਕਮੇਟੀ ਡੇਹਰਾ ਸਾਹਿਬ ਦੇ ਸਹਿਯੋਗ ਨਾਲ ਬਾਬਾ ਲੱਖਾ ਸਿੰਘ ਕੋਟੇਵਾਲਿਆਂ ਦੀ ਅਗਵਾਈ ਹੇਠ ਸਮਾਗਮ ਕਰਵਾਕੇ ਮਨਾਇਆ ਗਿਆ।ਜਿਸ ਚ ਕਵੀਸ਼ਰੀ ਤੇ ਢਾਡੀਆਂ ਸਿੰਘਾਂ ਦੇ ਜਥਿਆਂ ਨੇ ਗੁਰ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ॥ਇਸ ਮੋਕੇ ਸ਼੍ਰੋਮਣੀ ਆਕਾਲੀ ਦਲ ਦੇ ਸਲਾਹਕਾਰ ਬੋਰਡ ਦੇ ਮੈਂਬਰ ਤੇ ਐਸ.ਜੀ.ਪੀ .ਸੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ, ਸਾਬਕਾ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ, ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਸਮਾਗਮ ਚ ਹਾਜਰੀ ਭਰੀ ਤੇ ਕਿਹਾ ਕੇ ਉਹ ਲੋਕਲ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਤੇ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਦਾ ਧੰਨਵਾਦ ਕਰਦੇ ਜਿਹਨਾਂ ਨੇ ਗੁਰੂ ਸਾਹਿਬ ਦੇ ਪਿਤਾ ਜੀ ਦਾ ਜਨਮ ਦਿਹਾੜੇ ਨੂੰ ਉਹਨਾਂ ਦੇ ਜੱਦੀ ਪਿੰਡ ਦੀ ਪਵਿੱਤਰ ਧਰਤੀ ਡੇਹਰਾ ਸਾਹਿਬ ਵਿਖੇ ਮਨਾਉਣਾ ਸ਼ੁਰੂ ਕੀਤਾ ਹੈ ਇਸ ਨਾਲ ਸਾਡੀ ਅਜੋਕੀ ਪੀੜੀ ਦੇ ਜਿੱਥੇ ਗਿਆਨ ਚ ਵਾਧਾ ਹੋਵੇਗਾ ਉੱਥੇ ਇਸ ਇਤਿਹਾਸਕ ਨਗਰ ਦੀ ਮਹਾਨਤਾ ਦਾ ਪਤਾ ਲੱਗੇਗਾ॥ ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਬਹ੍ਰਮਪੁਰਾ ਤੇ ਬਾਬਾ ਲੱਖਾ ਸਿੰਘ ਵੱਲੋ ਸਮੂਹ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ॥ ਇਸ ਮੋਕੇ ਬਾਬਾ ਬਲਵਿੰਦਰ ਸਿੰਘ ਕੋਟੇ ਵਾਲੇ ਬਾਬਾ ਅਵਤਾਰ ਸਿੰਘ ਸੁਰਸਿੰਘ ਬਾਬਾ ਬਲਕਾਰ ਸਿੰਘ ਹਨੂਮਾਨਗੜ ਬਾਬਾ ਸ਼ੇਰ ਸਿੰਘ ਧੂੰਆ ਕਲਾ ਰਾਜਸਥਾਨ ਬਾਬਾ ਜੱਸਾ ਸਿੰਘ ਬੜੋਚ ਬਾਬਾ ਕੁਲਵਿੰਦਰ ਸਿੰਘ ਡੇਹਰਾ ਸਾਹਿਬ ਬਾਬਾ ਮਨਜੀਤ ਸਿੰਘ ਮਹੰਤ ਬਾਬਾ ਪਿਆਰਾ ਸਿੰਘ ਲੁਹਾਰ, ਮੈਨਜਰ ਅਮਰਜੀਤ ਸਿੰਘ,ਸਰਪੰਚ ਜਸਵੰਤ ਸਿੰਘ ਦਲੇਰਪੁਰ,ਪ੍ਰਧਾਨ ਅਵਤਾਰ ਸਿੰਘ ਜਾਮਾਰਾਏ, ਸਰਪੰਚ ਗੁਰਪ੍ਰੀਤ ਸਿੰਘ,ਸੁਲੱਖਣ ਸਿੰਘ, ਸਰਪੰਚ ਪਾਲ ਸਿੰਘ ਜੋਹਲ,ਗੁਰਮੀਤ ਸਿੰਘ ਰੰਧਾਵਾ, ਨਰਿੰਦਰ ਸਿੰਘ ਜਾਮਾਰਾਏ, ਮਨਜੀਤ ਸਿੰਘ ਪੱਖੋਪੁਰ, ਤਰਸੇਮ ਸਿੰਘ ਛਾਪੜੀ ਸਤਨਾਮ ਸਿੰਘ ਸੁਖਜੀਤ ਸਿੰਘ ਬਲਵਿੰਦਰ ਸਿੰਘ ਜਥੇਦਾਰ ਕੁਲਵਿੰਦਰ ਸਿੰਘ ਨੇ ਵੀ ਹਾਜਰੀ ਭਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ॥