ਡੇਢ ਸਾਲ ਚ ਹੀ ਪੰਜਾਬ ਵਾਸੀਆਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋੰ ਮੋਹ ਭੰਗ ਹੋਇਆ: ਰਣਜੀਤ ਪਵਾਰ

ਤਰਨ ਤਾਰਨ 21 ਅਕਤੂਬਰ ( ਬਿਉਰੋ ) ਗੁਮਰਾਹਕੁੰਨ ਪ੍ਰਚਾਰ ਕਰਕੇ ਝੂਠੇ ਵਾਅਦੇ ਕਰਦਿਆਂ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਕਰੀਬ ਡੇਢ ਸਾਲ ਚ ਹੀ ਮੋਹ ਭੰਗ ਹੋ ਚੁੱਕਾ ਹੈ ਅਤੇ ਹੁਣ ਲੋਕ ਬਦਲਾਅ ਦੀ ਚਾਹਤ ਵਿਚ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਤੋੰ ਕਾਗਰਸ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਪਵਾਰ ਨੇ ਪ੍ਰੈਸ ਨਾਲ ਗੱਲ ਕਰਦਿਆਂ ਕੀਤਾ,ਰਣਜੀਤ ਪਵਾਰ ਨੇ ਕਿਹਾ ਸੂਬੇ ਦਾ ਵਿਕਾਸ ਠੱਪ ਹੋਇਆ ਪਿਆ,ਲੋਕਾਂ ਦੀ ਸਰਕਾਰੀ ਦਫਤਰਾਂ ਚ ਕੋਈ ਸੁਣਵਾਈ ਨਹੀ ਹੋ ਰਹੀ ਲੋਕ ਆਪਣੇ ਕੰਮਾਂ ਨੂੰ ਲੈ ਕੇ ਖੱਜਲ ਖੁਆਰ ਹੋ ਰਹੇ ਹਨ, ਪਵਾਰ ਨੇ ਕਿਹਾ ਕਿ ਆਪ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਉਹਨਾਂ ਚੋਂ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ,ਇਸ ਤੋੰ ਇਲਾਵਾ ਕੁਦਰਤੀ ਆਫਤ ਦੇ ਚੱਲਦਿਆਂ ਮਾਨ ਸਰਕਾਰ ਨੇ ਸਿਵਾਏ ਬਿਆਨਬਾਜ਼ੀ ਦੇ ਕੁਝ ਨਹੀ ਕੀਤਾ ,ਸਗੋਂ ਇਸਦੇ ਉਲਟ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕੁਦਰਤੀ ਆਫਤ ਹੇਠ ਆਏ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਦੇ ਲੋਕਾਂ ਦੀ ਬਾਂਹ ਫੜੀ ਅਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ,ਉਹਨਾਂ ਕਿਹਾ ਕਿ ਰਮਨਜੀਤ ਸਿੰਘ ਸਿੱਕੀ ਵਲੋਂ ਲਗਾਤਾਰ ਹਲਕੇ ਦੇ ਪਿੰਡਾਂ ਚ ਮੀਟਿੰਗਾਂ ਕਰ ਲੋਕਾਂ ਦੀ ਮੁਸ਼ਕਿਲਾਂ ਨੂੰ ਸੁਣਕੇ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਹੈ,ਜਦ ਕਿ ਸਰਕਾਰ ਵਲੋੰ ਸਿਵਾਏ ਲਾਰਿਆਂ ਦੇ ਇਹਨਾਂ ਕੁਦਰਤੀ ਮਾਰ ਹੇਠ ਆਏ ਪਿੰਡਾਂ ਨੂੰ ਕੁਝ ਨਹੀ ਦਿੱਤਾ ਗਿਆ ,ਪਵਾਰ ਨੇ ਕਿਹਾ ਕਿ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਣ ਵਾਲੀ ਆਮ ਆਦਮੀ ਪਾਰਟੀ ਨੂੰ ਲੋਕ ਆਉਣ ਵਾਲੀਆਂ ਚੋਣਾਂ ਚ ਸਬਕ ਸਿਖਾਉਣ