ਝੰਡੇਰ ਮਹਾਂਪੁਰਖਾਂ ਵਿਖੇ ਆਲ ੳਪਨ ਫੁੱਟਬਾਲ ਕੱਪ ਦਾ ਦੂਜਾ ਦਿਨ,ਫਾਨੀਨਲ ਮੁਕਾਲਬੇ 26 ਨੂੰ
ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਅਜਿਹੇ ਖੇਡ ਟੂਰਨਾਮੈਂਟ ਜਰੂਰੀ : ਬਹਿੜਵਾਲ

ਸ਼੍ਰੀ ਗੋਇੰਦਵਾਲ ਸਾਹਿਬ 24 ਅਕਤੂਬਰ ( ਬਿਉਰੋ ) ਗੁਰੂ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਦੇ ਨੇੜਲੇ ਪਿੰਡ ਝੰਡੇਰ ਮਹਾਂਪੁਰਖਾਂ ਵਿਖੇ ਸ਼ਹੀਦ ਬਾਬਾ ਸੇਲਵਰਾਹ ਜੀ, ਬਾਬਾ ਡੋਗਰ ਮਹਾਬਲੀ ਜੀ ਅਤੇ ਬਾਬਾ ਰਾਮ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਕਰਵਾਏ ਜਾ ਰਹੇ ਆਲ ੳਪਨ ਫੁੱਟਬਾਲ ਕੱਪ ਦੇ ਦੂਜੇ ਦਿਨ 16 ਟੀਮਾਂ ਵਿਚਕਾਰ ਮੁਕਾਬਲੇ ਕਰਵਾਏ ਗਏ ,ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸੇਵਕਪਾਲ ਸਿੰਘ ਝੰਡੇਰ ਮਹਾਂਪੁਰਖਾਂ ਸੂਬਾ ਸਕੱਤਰ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਚਾਰ ਰੋਜ਼ਾ ਇਸ ਫੁੱਟਬਾਲ ਕੱਪ ਚ 32 ਟੀਮਾਂ ਨੇ ਭਾਗ ਲਿਆ ਹੈ ,ਉਹਨਾਂ ਦੱਸਿਆ ਕਿ ਫਾਨੀਨਲ ਮੁਕਾਬਲੇ 26 ਅਕਤੂਬਰ ਨੂੰ ਹੋਣਗੇ ਜਿਸ ਚ ਪਹਿਲਾ ਇਨਾਮ 41 ਹਜ਼ਾਰ,ਦੂਜਾ 31 ਹਜ਼ਾਰ,ਤੀਜਾ ਅਤੇ ਚੌਥਾ 11 ਹਜ਼ਾਰ ਦੇ ਇਨਾਮ ਵੰਡੇ ਜਾਣਗੇ ਇਸ ਤੋੰ ਇਲਾਵਾ ਬੈਸਟ ਗੋਲ ਕੀਪਰ ਅਤੇ ਬੈਸਟ ਖਿਡਾਰੀ ਨੂੰ 5100 ਰੁਪਏ ਦਿੱਤੇ ਜਾਣਗੇ , ਸੇਵਕਪਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਜਿਹੇ ਉਪਰਾਲੇ ਸਮੇਂ ਦੀ ਮੁੱਖ ਲੋੜ ਹਨ , ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਅਤੇ ਉਹਨਾਂ ਦੇ ਸਾਥੀ ਜਿੰਨਾਂ ਚ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਸੁਖਬੀਰ ਸਿੰਘ ਵਲਟੋਹਾ ,ਬਲਜੀਤ ਸਿੰਘ ਸੁੁਰਸਿੰਘ, ਰੂਪ ਸੰਧੂ, ਅੰਮ੍ਰਿਤਪਾਲ ਸਿੰਘ, ਗੁਰਭੇਜ ਸਿੰਘ ਜੰਡ, ਹਰਪਿੰਦਰ ਸਿੰਘ ਗਿੱਲ, ਗੁਰਿੰਦਰ ਸਿੰਘ ਖੱਖ ਅਤੇ ਬਲਵੀਰ ਚੰਦ ਸ਼ਾਮਿਲ ਸਨ ਜਿੰਨਾ ਨੂੰ ਪ੍ਰਬੰਧਕਾਂ ਵਲੋੰ ਸਨਮਾਣ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ,ਪ੍ਰੈਸ ਨਾਲ ਗੱਲ ਕਰਦਿਆਂ ਗੁਰਵਿੰਦਰ ਸਿੰਘ ਬਹਿੜਵਾਲ ਨੇ ਕਿਹਾ ਕਿ ਨੌਜਵਾਨਾਂ ਚ ਅਥਾਹ ਊਰਜਾ ਹੁੰਦੀ ਹੈ ਜਿਸ ਨੂੰ ਸਕਾਰਤਮਕ ਦਿਸ਼ਾ ਵੱਲ ਲਿਜਾਣ ਲਈ ਅਜਿਹੇ ਖੇਡ ਟੂਰਨਾਮੈਂਟ ਬਹੁਤ ਜਰੂਰੀ ਹਨ ,ਉਹਨਾਂ ਕਿਹਾ ਕਿ ਖੇਡ ਮੈਦਾਨ ਚ ਨੌਜਵਾਨ ਸਖ਼ਤ ਮਿਹਨਤ, ਲਗਨ, ਟੀਮ ਵਰਕ ਅਤੇ ਖੇਡ ਭਾਵਨਾ ਵਰਗੇ ਕਈ ਗੁਣ ਗ੍ਰਹਿਣ ਕਰਦੇ ਹਨ, ਜੋ ਕਿ ਇਕ ਚੰਗੇ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੁੰਦੇ ਹਨ।