ਡਾ ਤਜਿੰਦਰ ਸਿੰਘ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਹੋਏ ਨਤਮਸਤਕ

ਸ਼੍ਰੀ ਗੋਇੰਦਵਾਲ ਸਾਹਿਬ 27 ਅਕਤੂਬਰ (ਰਣਜੀਤ ਸਿੰਘ ਦਿਉਲ ) ਗੋਇੰਦਵਾਲ ਸਾਹਿਬ ਦੇ ਮਹੱਲਾ ਕਲੀਨਿਕ ਚ ਤੈਨਾਤ ਡਾ ਤਜਿੰਦਰ ਸਿੰਘ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨੂੰ ਗੁਰਦੁਆਰਾ ਬਾਉਲੀ ਸਾਹਿਬ ਦੇ ਪ੍ਰਬੰਧਕਾਂ ਮੀਤ ਮੈਨੇਜਰ ਅਵਤਾਰ ਸਿੰਘ,ਸਰਬਜੀਤ ਸਿੰਘ ਮੁੰਡਾਪਿੰਡ ਵਲੋੰ ਸਨਮਾਨਿਤ ਕੀਤਾ ਗਿਆ , ਇਸ ਮੌਕੇ ਉਹਨਾਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਅਤੇ ਪੰਗਤ ਚ ਬੈਠ ਪ੍ਰਸ਼ਾਦਾ ਛਕਿਆ ,ਪ੍ਰੈਸ ਨਾਲ ਗੱਲ ਕਰਦਿਆਂ ਡਾ ਤਜਿੰਦਰ ਸਿੰਘ ਨੇ ਕਿਹਾ ਕਿ ਮੈ ਇਸ ਗੱਲ ਤੇ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਗੁਰੂ ਅਮਰਦਾਸ ਜੀ ਦੀ ਨਗਰੀ ਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ,ਉਹਨਾਂ ਕਿਹਾ ਕਿ ਗੁਰੂ ਅਮਰਦਾਸ ਜੀ ਦੀ ਗੋਦ ਚ ਆ ਕੇ ਮਨ ਨੂੰ ਬਹੁਤ ਸਾਂਤੀ ਮਿਲਦੀ ਹੈ , ਡਾ ਤਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋੰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਜੋ ਮਹੱਲਾ ਕਨੀਨਿਕ ਖੋਲੇ ਹਨ ਸ਼ਲਾਘਾਯੋਗ ਉਪਰਾਲਾ ਹੈ ਉਹਨਾਂ ਕਿਹਾ ਕਿ ਸਰਕਾਰ ਵਲੋੰ ਦਿੱਤੀ ਜਾ ਰਹੀ ਇਸ ਸਹੂਲਤ ਦਾ ਵੱਧ ਤੋੰ ਵੱਧ ਲੋਕ ਫਾਇਦਾ ਉਠਾਉਣ ,ਤਾਂ ਕਿ ਸਿਹਤਮੰਦ ਪੰਜਾਬ ਬਣਾਇਆ ਜਾ ਸਕੇ ,ਇਸ ਮੌਕੇ ਉਹਨਾਂ ਨਾਲ ਗੁਲਸ਼ਨਦੀਪ ਸਿੰਘ ਹਾਜ਼ਰ ਸਨ