ਤਰਨ ਤਾਰਨ

ਜ਼ੋਨ ਅਤੇ ਜਿਲ੍ਹਾ ਪੱਧਰ ਖੇਡਾਂ ਵਿੱਚ ਸਕੂਲ ਆਫ਼ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸ਼੍ਰੀ ਗੋਇੰਦਵਾਲ ਸਾਹਿਬ 27 ਅਕਤੂਬਰ ( ਬਿਉਰੋ )
ਜਿਲ੍ਹਾ ਤਰਨ ਤਾਰਨ ਦੀਆਂ ਸਕੂਲ ਖੇਡਾਂ ਵਿੱਚ ਇਲਾਕੇ ਦੀ ਨਾਮਵਰ ਸੰਸਥਾ ਸਕੂਲ ਆਫ਼ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਆਪਣੇ ਜ਼ੋਨ ਪੱਧਰ ਦੀ ਕਾਰਗੁਜ਼ਾਰੀ ਨੂੰ ਅੱਗੇ ਤੋਰਦੇ ਹੋਏ ਜਿਲ੍ਹਾ ਪੱਧਰ ਤੇ ਵੀ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ,ਦੱਸ ਦੇਈਏ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਯਤਨਾਂ ਸਦਕਾ ਸਰਕਾਰੀ ਸੈਕੰਡਰੀ ਸਕੂਲ਼ ਗੋਇੰਦਵਾਲ ਸਾਹਿਬ ਨੂੰ ਸਕੂਲ ਆਫ਼ ਐਮੀਨੈਂਸ ਦਾ ਦਰਜ਼ਾ ਮਿਲਿਆ ਹੈ । ਸਕੂਲ ਸਿੱਖਿਆ ਵਿਭਾਗ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ( ਤਰਨ ਤਾਰਨ) ਸਤਨਾਮ ਸਿੰਘ ਬਾਠ ਦੀ ਅਗਵਾਈ ਅਤੇ ਪ੍ਰਿੰਸੀਪਲ ਅਤੇ ਬੀ.ਐੱਨ.ਓ. ਖਡੂਰ ਸਾਹਿਬ ਸ੍ਰੀਮਤੀ ਪਰਮਜੀਤ ਦੀ ਰਹਿਨੁਮਾਈ ਹੇਠ ਸਕੂਲ ਆਫ਼ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ ਵਿੱਚ ਪਹਿਲਾਂ 60 ਮੈਡਲ ਪ੍ਰਾਪਤ ਕੀਤੇ ਸੀ, ਇਸੇ ਲੀਹ ਨੂੰ ਅੱਗੇ ਤੋਰਦਿਆਂ ਜਿਲ੍ਹਾ ਪੱਧਰੀ ਖੇਡਾਂ (ਤਰਨ ਤਾਰਨ) ਵਿੱਚ ਲੜਕੀਆਂ ਨੇ ਅੰਡਰ-14 ਵਿੱਚ ਹਰਲੀਨ ਕੌਰ ਨੇ 600 ਮੀ: ਵਿਚ ਪਹਿਲਾਂ, 400 ਮੀ: ਵਿਚ ਦੂਸਰਾ, ਅਰਪਨਦੀਪ ਕੌਰ ਨੇ ਡਿਸਕਸ ਥ੍ਰੋ ਵਿੱਚ ਦੂਸਰਾ, ਅੰਡਰ-17 ਵਿੱਚ ਅਮੀਸ਼ਾ, ਸੰਦੀਪ ਕੌਰ, ਅਮਨਪ੍ਰੀਤ ਕੌਰ ਤੇ ਅਮਨਦੀਪ ਕੌਰ ਨੇ 4×400 ਮੀ. ਰਿਲੇਅ ਵਿੱਚ ਦੂਸਰਾ ਅਤੇ ਸੰਦੀਪ ਕੌਰ ਨੇ 1500 ਮੀ: ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਅੰਡਰ -19 ਵਿਚ ਰਮਨਦੀਪ ਕੌਰ, ਕੰਵਲਜੀਤ ਕੌਰ, ਕੋਮਲਪ੍ਰੀਤ ਕੌਰ ਤੇ ਸ਼ਰਨਜੀਤ ਕੌਰ ਨੇ 4×400 ਮੀ. ਰਿਲੇਅ ਤੀਸਰਾ ਅਤੇ ਕਰਮਜੀਤ ਕੌਰ ਨੇ ਜੈਵਲਿਨ ਥ੍ਰੋ ਵਿੱਚ ਦੂਸਰਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਹੀ ਲੜਕਿਆਂ ਵਿੱਚ ਅੰਡਰ-19 ਵਿੱਚ ਪ੍ਰਭਜੋਤ ਸਿੰਘ ਨੇ 100 ਮੀ: ਹਰਡਲ ਵਿੱਚ ਪਹਿਲਾਂ, ਕ੍ਰਾਸ ਕੰਟਰੀ ਵਿਚ ਵਿਜੈਪ੍ਰਤਾਪ ਸਿੰਘ ਤੇ ਅਮਰਦੀਪ ਸ਼ੁਕਲਾ ਨੇ ਪਹਿਲਾ ਸਥਾਨ ਹਾਸਲ ਕੀਤਾ । ਅੰਡਰ-17 ਵਿਚ 4×400 ਮੀ. ਰਿਲੇਅ ਵਿੱਚ ਵਿੱਕੀ ਕੁਮਾਰ, ਅਕਾਸ਼ਦੀਪ ਸਿੰਘ ਤੇ ਕਰਨ ਕੁਮਾਰ ਨੇ ਦੂਸਰਾ ਅਤੇ ਅੰਡਰ- 14 ਵਿਚ ਅਰਸ਼ਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ । ਇਹਨਾਂ ਵਿਦਿਆਰਥੀਆਂ ਨੂੰ ਅੱਜ ਬਲਦੇਵ ਸਿੰਘ ਜ਼ੋਨ ਕਨਵੀਨਰ, ਸ੍ਰੀਮਤੀ ਪਰਮਜੀਤ ਪ੍ਰਿੰਸੀਪਲ ਅਤੇ ਬੀ.ਐੱਨ.ਓ. ਖਡੂਰ ਸਾਹਿਬ, ਗੁਰਪ੍ਰਤਾਪ ਸਿੰਘ ਵਾਇਸ ਪ੍ਰਿੰਸੀਪਲ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਮੈਡਮ ਸ੍ਰੀਮਤੀ ਪਰਮਜੀਤ ਨੇ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਮਨਪ੍ਰੀਤ ਸਿੰਘ, ਸ਼ਰਨਕਮਲਜੀਤ ਸਿੰਘ ਪੀ.ਟੀ.ਆਈ. ਅਤੇ ਸ: ਲਵਪ੍ਰੀਤ ਸਿੰਘ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਨੂੰ ਦਿੱਤਾ ਅਤੇ ਆਸ ਜਿਤਾਈ ਕਿ ਇਹ ਵਿਦਿਆਰਥੀ ਹੁਣ ਸਟੇਟ ਪੱਧਰ ਤੇ ਵੀ ਵਧੀਆ ਪ੍ਰਦਰਸ਼ਨ ਕਰਨਗੇ । ਇਸ ਮੌਕੇ ਬਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪ੍ਰਗਟ ਸਿੰਘ, ਮੈਡਮ ਜਸਬੀਰ ਕੌਰ, ਸਿਮਰਨਜੀਤ, ਕੁਲਦੀਪ ਸਿੰਘ ਵਿਰਕ, ਮੰਗਾ ਸਿੰਘ ਅਥੇ ਸਮੂਹ ਸਟਾਫ਼ ਹਾਜ਼ਰ ਸੀ ।

Related Articles

Back to top button