ਤਰਨ ਤਾਰਨ

ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਵਿਖੇ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਦਾ ਕੀਤਾ ਆਯੋਜਨ

ਸ਼੍ਰੀ ਗੋਇੰਦਵਾਲ ਸਾਹਿਬ 29 ਅਕਤੂਬਰ-( ਬਿਉਰੋ ) ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਵਿਖੇ ਨੈਸ਼ਨਲ ਐਜੂਕੇਸ਼ਨ ਪਾਲਸੀ 2020 ਤਹਿਤ ਸੀ.ਬੀ.ਐੱਸ.ਈ ਦੇ ਨਿਯਮਾਂ ਅਤੇ ਸਰਬੋਤਮ ਵਿੱਦਿਅਕ ਅਭਿਆਸਾਂ ਵਿਸ਼ੇ ਤੇ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਅਰੰਭ ਮੈਡਮ ਸੁਖਮੀਨ ਕੌਰ ਵੱਲੋਂ ਦਿੱਤੇ ਸਵਾਗਤੀ ਭਾਸ਼ਣ ਨਾਲ ਹੋਇਆ। ਉਪਰੰਤ ਆਏ ਮੁੱਖ ਮਹਿਮਾਨ ਡਾ.ਧਰਮਵੀਰ ਸਿੰਘ ਚੇਅਰਮੈਨ ਸੀ.ਬੀ.ਐੱਸ. ਈ ਸਹੋਦਿਆ ਸਕੂਲ ਕੰਪਲੈਕਸ ਅਤੇ ਪ੍ਰਿੰਸੀਪਲ ਸ਼ਬਨਮ ਸ਼ਰਮਾ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਤਹਿਤ ਸੀ.ਬੀ.ਐੱਸ. ਈ ਦੇ ਨਵੀਨਤਮ ਨਿਯਮਾਂ,ਸਕੂਲ ਰਿਕਾਰਡ,ਅਧਿਆਪਨ ਵਿਧੀਆਂ,ਪਾਠਕ੍ਰਮ,ਕਿੱਤਾਮੁਖੀ ਸਿੱਖਿਆ ਆਦਿ ਵਿਸ਼ਿਆਂ ਤੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਸਕੂਲ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਸੀ.ਬੀ.ਐੱਸ.ਈ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਵਰਕਸ਼ਾਪ ਦੇ ਅਖੀਰ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਵਰਕਸ਼ਾਪ ਸੰਬੰਧੀ ਅਧਿਆਪਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਬਹੁਤ ਗਿਆਨ ਭਰਪੂਰ ਸੀ ਇਸ ਰਾਹੀਂ ਸਾਨੂੰ ਅਧਿਆਪਨ ਦੀਆਂ ਬਹੁਤ ਸਾਰੀਆਂ ਨਵੀਆਂ ਵਿਧੀਆਂ ਸੰਬੰਧੀ ਜਾਣਕਾਰੀ ਮਿਲੀ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਐੱਮ. ਡੀ ਸਾਹਿਲ ਪੱਬੀ, ਪ੍ਰਿੰਸੀਪਲ ਰਾਧਿਕਾ ਅਰੋੜਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਸੰਸਥਾ ਦਾ ਸਦਾ ਇਹ ਯਤਨ ਰਿਹਾ ਹੈ ਕਿ ਅਧਿਆਪਕਾਂ ਨੂੰ ਸਿੱਖਿਆ ਦੀਆਂ ਨਵੀਨ ਵਿਧੀਆਂ ਨਾਲ ਜੋੜ ਕੇ ਰੱਖਿਆ ਜਾਵੇ ਤਾਂ ਜੋ ਇਹਨਾਂ ਵਿਧੀਆਂ ਦੀ ਵਰਤੋਂ ਕਰਕੇ ਅਧਿਆਪਕ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਉਸਾਰੂ ਯੋਗਦਾਨ ਪਾ ਸਕਣ।

Related Articles

Back to top button