ਤਰਨ ਤਾਰਨ

39 ਸਾਲ਼ਾਂ ਤੋ ਸਿੱਖ ਕੌਮ ਉੁਡੀਕ ਰਹੀ ਦਰਦਨਾਕ 84 ਕਤਲੇਆਮ ਦਾ ਇਨਸਾਫ- ਪੱਖੋਕੇ, ਕਰਮੂਵਾਲਾ , ਟੋਨੀ ,ਭਰੋਵਾਲ

ਸ਼੍ਰੀ ਗੋਇੰਦਵਾਲ ਸਾਹਿਬ 01 ਨਵੰਬਰ ( ਬਿਉਰੋ )
ਸ਼ੋਮਣੀ ਅਕਾਲੀ ਦਲ ਦੇ ਸਲਾਹਕਾਰ ਬੋਰਡ ਦੇ ਮੈਬਰ ਅਲਵਿੰਦਰਪਾਲ ਸਿੰਘ ਪੱਖੋਕੇ ,ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਮੀਤ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਬਹ੍ਰਮਪੁਰਾ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਅੱਜ ਦੇ ਦਿਨ ਦਿੱਲੀ ਚ ਕੇਂਦਰ ਦੀ ਕਾਂਗਰਸ ਸਰਕਾਰ ਦੀ ਸ਼ਹਿ ‘ਤੇ 1 ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਅਜ਼ਾਦ ਭਾਰਤ ਵਿੱਚ ਰਾਜਸੀ ਸਰਪ੍ਰਸਤੀ ਹੇਠ ਵਾਪਰੇ ਅਣਮਨੁੱਖੀ ਜ਼ਬਰ, ਜ਼ੁਲਮ ਦੀ ਇੰਤਹਾਅ ਹੈ। ਪੱਖੋਕੇ ਤੇ ਕਰਮੂਵਾਲਾ ਨੇ ਕਿਹਾ ਬੜੇ ਦੁੱਖ ਦੀ ਗੱਲ ਹੈ ਕਿ ਇਹ ਦੁਖਾਂਤ ਦੁਨੀਆ ਦੇ ਸੱਭ ਤੋਂ ਵੱਡੇ ਲੋਕਤੰਤਰ ਕਹੇ ਜਾਣ ਵਾਲੇ ਦੇਸ਼ ਵਿੱਚ ਉਸ ਕੌਮ ਨਾਲ ਵਾਪਰਿਆ ਹੈ ਜਿਸਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ 80% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਸ ਭਰੋਵਾਲ ਤੇ ਟੋਨੀ ਬ੍ਰਹਮਪੁਰਾ ਨੇ ਕਿਹਾ ਕਿ ਉਨਾਤਲੀ ਸਾਲਾਂ ਤੋਂ ਸਿੱਖ ਕੌਮ ਅੱਜ ਵੀ ਇਸ ਦਰਦਨਾਕ ਕਤਲੇਆਮ ਦਾ ਇਨਸਾਫ਼ ਉਡੀਕ ਰਹੀ ਹੈ,ਜੋ ਕੇ ਇਨਸਾਫ ਦੇ ਮੰਦਰਾਂ ਭਾਵ ਕੋਰਟਾਂ ਨੇ ਵੀ ਨਹੀ ਦਿੱਤਾ।ਸ ਪੱਖੋਕੇ ਤੇ ਕਰਮੂਵਾਲੇ ਨੇ ਕਿਹਾ ਕੇ ਸਿੱਖ ਕੌਮ ਦੇ ਦਿਲ – ਦਿਮਾਗ ‘ਤੇ ਉੱਕਰਿਆ ਇਹ ਖੂਨੀ ਸਫ਼ਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ॥ਇਸ ਮੌਕੇ ਕੌਮੀ ਜਥੇਬੰਦਕ ਸਕੱਤਰ ਯਾਦਵਿੰਦਰ ਸਿੰਘ ਰੂੜੇਆਂਸਲ, ਸਾ ਚੈਅਰਮੈਨ ਅਮਰੀਕ ਸਿੰਘ ਪੱਖੋਕੇ,ਪ੍ਰਮਜੀਤ ਸਿੰਘ ਮੁੰਡਾਪਿੰਡ, ਨਰਿੰਦਰ ਸਿੰਘ ਸ਼ਾਹ ਖਡੂਰ ਸਾਹਿਬ,ਮਨਜੀਤ ਸਿੰਘ ਪੱਖੋਪੁਰ,ਸਰਪੰਚ ਜਗਤਾਰ ਸਿੰਘ ਧੂੰਦਾ,ਸਾ ਚੈਅਰਮੈਨ ਬਲਦੇਵ ਸਿੰਘ, ਮਲਕੀਤ ਸਿੰਘ ਜੋਧਪੁਰ, ਗੁਰਪ੍ਰੀਤ ਸਿੰਘ ਪੱਖੋਕੇ ਆਦਿ ਹਾਜਰ ਸਨ

Related Articles

Back to top button