ਤਰਨ ਤਾਰਨ

ਪੰਜਾਬ ਲਘੂ ਉਦਯੋਗ ਦੇ ਸੀਨੀਅਰ ਅਧਿਕਾਰੀਆਂ ਨੇ ਗੋਇੰਦਵਾਲ ਸਾਹਿਬ ਇੰਡਸਟਰੀਅਲ ਏਰੀਏ ਦਾ ਕੀਤਾ ਦੌਰਾ

ਰਿਹਾਇਸ਼ੀ ਏਰੀਏ ਦੇ ਪਲਾਟ ਹੋਲਡਰਾਂ ਦੀਆਂ ਵੀ ਸੁਣੀਆਂ ਮੁਸ਼ਕਿਲਾਂ

ਸ਼੍ਰੀ ਗੋਇੰਦਵਾਲ ਸਾਹਿਬ 02 ਨਵੰਬਰ ( ਬਿਉਰੋ ) ਸਰਕਾਰ ਲੋਕਾਂ ਦੇ ਦੁਆਰ ਸਕੀਮ ਤਹਿਤ ਅੱਜ ਪੰਜਾਬ ਲਘੂ ਉਦਯੋਗ ਦੇ ਅਸਟੇਟ ਆਫਿਸਰ ਅੰਕਰ ਗੋਇਲ ਨੇ ਆਪਣੀ ਟੀਮ ਸਮੇਤ ਗੋਇੰਦਵਾਲ ਇੰਡਸਟਰੀਅਲ ਏਰੀਆ ਤੇ ਰਿਹਾਇਸ਼ੀ ਏਰੀਏ ਦੇ ਪਲਾਟ ਹੋਲਡਰਾਂ ਦੀਆਂ ਮੁਸ਼ਕਿਲਾਂ ਗੋਇੰਦਵਾਲ ਇੰਡਸਟਰੀਅਲ ਐਸੋਈਸ਼ੇਸਨ ਦੇ ਨੁਮਾਇੰਦਿਆਂ ਨਾਲ ਗੋਇੰਦਵਾਲ ਸਾਹਿਬ ਚ ਲੋਕ ਮਿਲਣੀ ਦੌਰਾਨ ਸੁਣੀਆਂ,ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸੋਈਸ਼ੇਸਨ ਦੇ ਜਨਰਲ ਸਕੱਤਰ ਹਰਪਿੰਦਰ ਸਿੰਘ ਗਿੱਲ ਨੇ ਕਿਹਾ ਕੇ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁੁਸਾਰ ਜਿਸ ਤਰਾਂ ਅਸਟੇਟ ਆਫਿਸਰ ਖੁੁਦ ਫੋਕਲ ਪੁਆਇੰਟ ਚ ਆ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰ ਰਹੇ ਹਨ ਇਸ ਨਾਲ ਗੋਇੰਦਵਾਲ ਦੇ ਪਲਾਟ ਹੋਲਡਰਾਂ ਨੂੰ ਭਾਰੀ ਰਾਹਤ ਮਿਲੀ ਹੈ ਕਿਉਕਿ ਪਹਿਲਾਂ ਹਰੇਕ ਨਿੱਕੇ ਤੋ ਨਿੱਕੇ ਕੰਮ ਲਈ ਵੀ ਚੰਡੀਗੜ ਮਹਿਕਮੇ ਦੇ ਦਫਤਰ ਜਾਣਾ ਪੈਂਦਾ ਸੀ, ਇਸ ਮੌਕੇ ਮਹਿਕਮੇ ਵੱਲੋ ਡਰਾਫਟਮੈਨ ਪਲੈਨਿੰਗ ਕੁਲਵਿੰਦਰ ਸਿੰਘ ਆਈਟੀ ਵਿੰਗ ਦੇ ਲੋਕਸ਼ ਰਾਹਤ ਨੇ ਪਲਾਟਾਂ ਦੀ ਮੌਕੇ ਰਜਿਸਟੇਸ਼ਨ ਆਨ ਲਾਈਨ ਕੀਤੀ॥ ਇਸ ਮੌਕੇ ਰਿਹਾਇ਼ਸ਼ੀ ਪਲਾਟ ਹੋਲਡਰਾਂ ਨੇ ਮੰਗ ਕੀਤੀ ਕੇ ਜੋ ਮਕਾਨ ਬਣ ਗਏ ਉਹਨਾਂ ਨੂੰ ਸਰਟੀਫੀਕੇਟ ਜਾਰੀ ਕੀਤੇ ਜਾਣ ਜੋ ਨਹੀ ਬਣੇ ਉਹਨਾਂ ਨੂੰ ਇੰਡਸਟਰੀ ਦੀ ਤਰਜ ਤੇ ਸਮਾਂ ਦੇ ਕੇ ਜੁਰਮਾਨੇ ਤੋ ਰਾਹਤ ਦਿੱਤੀ ਜਾਵੇ॥ਇਸ ਮੌਕੇ ਐਸੋਈਸ਼ੇਸ਼ਨ ਦੇ ਸੀਨੀ ਮੀਤ ਪ੍ਰਧਾਨ ਸੁਰਿੰਦਰ ਸਿੰਘ ਸੈਣੀ, ਇਕਬਾਲ ਸਿੰਘ ਸੈਣੀ ਆਰ ਕੇ ਦੀਕਸ਼ਤ, ਸ੍ਰ ਅਜੀਤ ਸਿੰਘ ਰੀਗਲ ਲੋਬਟਰੀ,ਸੁਖਵੰਤ ਸਿੰਘ ਗੋਧਰਾ, ਮਲਕੀਅਤ ਸਿੰਘ ਸੈਣੀ, ਰਾਜਬੀਰ ਸਿੰਘ , ਵੀਕੇ ਕੁੰਦਰਾ, ਸੁਰੇਸ਼ ਵਰਮਾ ਨੈਰੋਲੈਕ ਪੈਟ ਅਤੇ ਰਿਹਾਇ਼ਸ਼ੀ ਏਰੀਏ ਤੋ ਚੈਅਰਮੈਨ.ਮੰਗਲ ਸਿੰਘ ,ਪ੍ਰਧਾਨ ਹਰਜੀਤ ਸਿੰਘ ਦੋਵੇ ( ਫੋਕਲ ਪੁੰਆਇਟ ਵਿਕਾਸ ਕੇਮਟੀ) ਤਰਸੇਮ ਸਿੰਘ, ਕਰਮਜੀਤ ਸਿੰਘ ,ਆਤਮਜੀਤ ਸਿੰਘ ਹਰਜੀਤ ਸਿੰਘ, ਦੇਵੀਲਾਲ, ਗੁਰਬਚਨ ਸਿੰਘ ਆਦਿ ਹਾਜਰ ਸਨ॥

Related Articles

Back to top button