ਤਰਨ ਤਾਰਨ

ਪੱਖੋਕੇ ਦੀ ਅਗਵਾਈ ਚ ਸੁਖਬੀਰ ਸਿੰਘ ਬਾਦਲ ਨਾਲ ਹਲਕੇ ਖਡੂਰ ਸਾਹਿਬ ਦੇ ਪ੍ਰਮੁੱਖ ਲੀਡਰਾਂ ਕੀਤੀ ਅਹਿਮ ਮੀਟਿੰਗ

ਸੁਖਬੀਰ ਬਾਦਲ ਵਲੋੰ ਹਲਕੇ ਚ ਅਕਾਲੀ ਦਲ ਨੂੰ ਮਜਬੂਤ ਕਰਨ ਦੇ ਦਿੱਤੇ ਆਦੇਸ਼ -ਪੱਖੋਂਕੇ, ਕਰਮੂੰਵਾਲਾ, ਭਰੋਵਾਲ, ਟੋਨੀ ਬ੍ਰਹਮਪੁਰਾ

ਤਰਨ ਤਾਰਨ 05 ਨਵੰਬਰ ( ਬਿਉਰੋ )ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦੇ ਗ੍ਰਹਿ ਪਿੰਡ ਬਾਦਲ ਵਿਖੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਦੇ ਪ੍ਰਮੁੱਖ ਲੀਡਰਾਂ ਨੇ ਪਾਰਟੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਜਥੇਦਾਰ ਅਲਵਿੰਦਰ ਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਟੋਨੀ ਨੇ ਸੁਖਬੀਰ ਬਾਦਲ ਵੱਲੋਂ ਹਲਕਾ ਵਾਰ ਪ੍ਰਮੁੱਖ ਲੀਡਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਖਡੂਰ ਸਾਹਿਬ ਹਲਕੇ ਵੱਲੋ ਮੀਟਿੰਗ ਕੀਤੀ ਮੀਟਿੰਗ ਤੋਂ ਵਾਪਸ ਪਰਤਣ ਤੇ ਜਥੇਦਾਰ ਅਲਵਿੰਦਰ ਪਾਲ ਸਿੰਘ ਪੱਖੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰ ਬਾਦਲ ਜੋ ਹਲਕਾਵਾਰ ਲੀਡਰਾਂ ਨਾਲ ਮੀਟਿੰਗ ਕਰਕੇ ਹਲਕੇ ਦੀ ਰਿਪੋਰਟ ਲੈ ਰਹੇ ਹਨ ਉਹਨਾਂ ਨੂੰ ਖਡੂਰ ਸਾਹਿਬ ਹਲਕੇ ਦੀ ਸਾਰੀ ਰਿਪੋਰਟ ਵਿਸਥਾਰ ਸਹਿਤ ਦਿੱਤੀ ਗਈ ਹੈ , ਕਰਮੂੰਵਾਲਾ ਤੇ ਭਰੋਵਾਲ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਹਰੇਕ ਨੁਕਤੇ ਨੂੰ ਪੂਰੀ ਗੰਭੀਰਤਾ ਨਾਲ ਸੁਣਿਆ ਤੇ ਆਦੇਸ਼ ਦਿੱਤੇ ਕਿ ਹਲਕੇ ਚ ਹਰੇਕ ਉਸ ਵਰਗ ਦੇ ਆਵਾਜ਼ ਬਣੋ ਜੋ ਸਰਕਾਰ ਵੱਲੋਂ ਅਣਗੌਲਿਆ ਕੀਤਾ ਗਿਆ ਹੈ ਖਾਸ ਕਰਕੇ ਗਰੀਬਾਂ ਕਿਸਾਨਾਂ ਤੇ ਡਿਗਰੀਆਂ ਪ੍ਰਾਪਤ ਕਰ ਨੌਕਰੀਆਂ ਲਈ ਜੱਦੋ ਜਹਿਦ ਕਰ ਰਹੇ ਨੌਜਵਾਨਾਂ ਦੇ ਸੰਘਰਸ਼ ਚ ਸਾਥ ਦੇਵੋ,ਪੱਖੋਕੇ ਤੇ ਟੋਨੀ ਬ੍ਰਹਮਪੁਰਾ ਨੇ ਦੱਸਿਆ ਕਿ ਸ੍ਰ ਬਾਦਲ ਨੇ ਟਕਸਾਲੀ ਵਰਕਰਾਂ ਨੂੰ ਹਲਕੇ ਚ ਪੂਰਾ ਮਾਨ ਸਨਮਾਨ ਦੇਣ ਤੇ ਪਾਰਟੀ ਦੇ ਹਰੇਕ ਵਰਕਰ ਨਾਲ ਚਟਾਨ ਵਾਂਗ ਖੜਨ ਦੇ ਆਦੇਸ਼ ਦਿੱਤੇ ਹਨ ਇਸ ਤੋੰ ਇਲਾਵਾ ਸ੍ਰ ਬਾਦਲ ਵਲੋੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਣਾਈਆਂ ਜਾ ਰਹੀਆਂ ਵੋਟਾਂ ਲਈ ਹਰੇਕ ਗੁਰਸਿੱਖ ਨੂੰ ਪ੍ਰੇਰਿਤ ਕਰਕੇ ਵੋਟ ਬਣਾਉਣ ਦੇ ਵੀ ਆਦੇਸ਼ ਦਿੱਤੇ ਹਨ ,ਇਸ ਮੌਕੇ ਉਹਨਾਂ ਨਾਲ ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਪਰਮਜੀਤ ਸਿੰਘ ਮੁੰਡਾਪਿੰਡ ਸਾਬਕਾ ਸਰਪੰਚ ਰੇਸ਼ਮ ਸਿੰਘ ਸੰਘਾ ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ ਬਾਬ ਜਗਜੀਤ ਸਿੰਘ ਨੋਰੰਗਾਬਾਦ ਤਰਸੇਮ ਸਿੰਘ ਛਾਪੜੀ ਤੇ ਮਨਜੀਤ ਸਿੰਘ ਪੱਖੋਪੁਰ| ਇੰਦਰਜੀਤ ਸਿੰਘ ਕਰਮੂਵਾਲਾ ਤੇ ਹਰਜਿੰਦਰ ਸਿੰਘ ਬਾਬਾ ਪਿਆਰਾ ਸਿੰਘ ਲੁਹਾਰ ਵੀ ਹਾਜ਼ਰ ਸਨ

Related Articles

Back to top button