ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋੰ ਗੋਇੰਦਵਾਲ ਸਾਹਿਬ ਅਤੇ ਖਡੂਰ ਸਾਹਿਬ ਦੇ ਸਕੂਲ ਆਫ ਐਮੀਨੈਂਸ ਦਾ ਕੀਤਾ ਦੌਰਾ
ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਚ ਲਿਆ ਰਹੀ ਨਵੀਂ ਕ੍ਰਾਂਤੀ :ਹਰਜੋਤ ਬੈਂਸ

ਸ਼੍ਰੀ ਗੋਇੰਦਵਾਲ ਸਾਹਿਬ 07 ਨਵੰਬਰ ( ਬਿਉਰੋ ) ਜ਼ਿਲਾ ਤਰਨ ਤਾਰਨ ਦੇ ਦੋ ਵੱਖ-ਵੱਖ ਐਮੀਨੈਂਸ ਸਕੂਲਾਂ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ ਜਿਸ ਦੇ ਤਹਿਤ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਦਾ ਦੌਰਾ ਕਰਦਿਆਂ ਉਹਨਾਂ ਨੇ ਸਕੂਲ ਦੇ ਪ੍ਰਬੰਧ ਵਿੱਚ ਜੋ ਜੋ ਕਮੀਆਂ ਹਨ ਉਹਨਾਂ ਨੂੰ ਜਲਦ ਦੂਰ ਕਰਕੇ ਵੱਡੀ ਤਬਦੀਲੀ ਦਾ ਹੁੰਗਾਰਾ ਭਰਿਆ ਉਹਨਾਂ ਕਿਹਾ ਕਿ ਆਉਣ ਵਾਲੇ ਦੋ ਤਿੰਨ ਮਹੀਨਿਆਂ ਵਿੱਚ ਸਕੂਲ ਆਫ ਐਮੀਨਸ ਖਡੂਰ ਸਾਹਿਬ ਵਿੱਚ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਜਿਸ ਤਹਿਤ ਨਵੇਂ ਫਰਨੀਚਰ ਤੋਂ ਲੈ ਕੇ ਸਕੂਲ ਵਿੱਚ ਇੱਕ ਸਵਿੰਗ ਪੂਲ ਵੀ ਬਣਾਇਆ ਜਾਵੇਗਾ ,ਵੱਖ-ਵੱਖ ਜਮਾਤਾ ਦੇ ਬੱਚਿਆਂ ਨੂੰ ਮਿਲਦੇ ਹੋਏ ਉਹਨਾਂ ਨੂੰ ਸਕੂਲ ਵਿੱਚ ਆਏ ਬਦਲਾਵ ਬਾਰੇ ਪੁੱਛਿਆ ਅਤੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਦੱਸਿਆ ਕਿ ਉਹ ਜਿਸ ਵੀ ਖੇਤਰ ਵਿੱਚ ਜਾ ਕੇ ਨੌਕਰੀਆਂ ਜਿਵੇਂ ਐਨਡੀਏ ਫੌਜ ਟੀਚਿੰਗ ਨਰਸਿੰਗ ਡਾਕਟਰ ਹੋਰ ਵੀ ਡਿਪਾਰਟਮੈਂਟਾਂ ਵਿੱਚ ਜਾਣਾ ਚਾਹੁੰਦੇ ਹਨ ਉਹਨਾਂ ਡਿਪਾਰਟਮੈਂਟਾਂ ਦੇ ਨਾਲ ਸੰਬੰਧਿਤ ਕੋਚ ਜਾਂ ਫੌਜ ਦੇ ਕੈਂਟਾਂ ਵਿੱਚ ਵੀ ਬੱਚਿਆਂ ਨੂੰ ਟ੍ਰੇਨਿੰਗ ਵਾਸਤੇ ਭੇਜਿਆ ਜਾਵੇਗਾ,ਇਸ ਮੌਕੇ ਪ੍ਰਿੰਸੀਪਲ ਹਰਦੀਪ ਸਿੰਘ ਨੇ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਸੋਚ ਤੇ ਇਸ ਤਰ੍ਹਾਂ ਦੀ ਨੀਤੀ ਅੱਜ ਤੱਕ ਕਦੀ ਦੇਖਣ ਨੂੰ ਨਹੀ ਮਿਲੀ ਜੋ ਸੋਚ ਆਮ ਆਦਮੀ ਪਾਰਟੀ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਣੀ ਪੇਸ਼ ਕਰ ਰਹੇ ਹਨ,ਉਹਨਾਂ ਕਿਹਾ ਕਿ ਅਗਰ ਇਸ ਤਰਾਂ ਦੀ ਸਿੱਖਿਆ ਨੀਤੀ ਲਾਗੂ ਹੋ ਜਾਂਦੀ ਹੈ ਤਾਂ ਸਿੱਖਿਆ ਦੇ ਖੇਤਰ ਵਿੱਚ ਵੱਡੀ ਕ੍ਰਾਂਤੀ ਦੇਖਣ ਨੂੰ ਮਿਲੇਗੀ ,ਇਸ ਉਪਰੰਤ ਸਿੱਖਿਆ ਮੰਤਰੀ ਹਰਜੋਤ ਬੈਸ ਨੇ ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ ਅਤੇ ਸਕੂਲ ਚ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਅਤੇ ਸਕੂਲ ਅੰਦਰ ਨਵੀਂ ਇਮਾਰਤ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ ਜਾਰੀ ਕੀਤੇ ,ਇਸ ਮੌਕੇ ਉਹਨਾਂ ਸਕੂਲ ਚ ਕੀਤੇ ਪ੍ਰਬੰਧਾਂ ਸਬੰਧੀ ਸਕੂਲ ਪ੍ਰਿੰਸੀਪਲ ਪਰਮਜੀਤ ਅਤੇ ਸਮੂਹ ਸਟਾਫ ਦੀ ਸਲਾਘਾ ਕੀਤੀ ,ਸਿੱਖਿਆ ਮੰਤਰੀ ਹਰਜੋਤ ਬੈਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਸਿੱਖਿਆ ਚ ਸੁਧਾਰ ਲਿਆਉਣਾ ਹੈ ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇ ਚ ਸਰਕਾਰੀੋ ਸਕੂਲਾਂ ਦੇ ਵਿਦਿਆਰਥੀ ਸਿੱਖਿਆ ਦੇ ਖੇਤਰ ਚ ਅਹਿਮ ਮੱਲਾਂ ਮਾਰਨਗੇ ,ਇਸ ਮੌਕੇ ਪ੍ਰਿੰਸੀਪਲ ਪਰਮਜੀਤ, ਗੁਰਪ੍ਰਤਾਪ ਸਿੰਘ ਵਾਈਸ ਪ੍ਰਿੰਸੀਪਲ, ਬਲਵਿੰਦਰ ਸਿੰਘ, ਬਲਜੀਤ ਸਿੰਘ, ਯੁਵਰਾਜ ਸਿੰਘ, ਮਨਪ੍ਰੀਤ ਸਿੰਘ, ਸ਼ਰਨਕਮਲਜੀਤ ਸਿੰਘ, ਬਲਬੀਰ ਸਿੰਘ ਬਾਠ,ਪਰਗਟ ਸਿੰਘ, ਮੰਗਾ ਸਿੰਘ, ਹਰਜਿੰਦਰ ਸਿੰਘ, ਕੰਵਲਜੀਤ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ, ਅਤੇ ਸਕੂਲ ਦੇ ਹੋਰ ਅਧਿਆਪਕ ਹਾਜ਼ਰ ਵਲੋੰ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਵਿਧਾਇਕ ਮਨਜਿੰਦਰ ਸਿੰਘ ਦਾ ਧੰਨਵਾਦ ਕੀਤਾ