ਗੋਇੰਦਵਾਲ ਇੰਡਸਟਰੀ ਦੀ ਵੱਖਰੀ ਨਵੀਂ ਬਣ ਰਹੀ ਪਾਲਿਸੀ ਸਨਤਕਾਰਾਂ ਦੀ ਮੰਗ ਅਨੁੁਸਾਰ ਹੋਵੇਗੀ :ਡਾਇਰੈਕਟਰ ਇੰਡਸਟਰੀ

ਸ਼੍ਰੀ ਗੋਇੰਦਵਾਲ ਸਾਹਿਬ 18 ਨਵੰਬਰ ( ਬਿਉਰੋ ) ਗੋਇੰਦਵਾਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਤੇ ਜਨਰਲ ਸਕੱਤਰ ਹਰਪਿੰਦਰ ਸਿੰਘ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜੋ ਉਹਨਾਂ ਨੇ ਐਸੋਈਸ਼ੇਸਨ ਲੈਵਲ ਤੇ ਗੋਇੰਦਵਾਲ ਦੀ ਵੱਖਰੀ ਪੋਲਿਸੀ ਦੀ ਮੰਗ ਰੱਖੀ ਸੀ ਉਸ ਨੂੰ ਇੰਡਸਟਰੀ ਮਹਿਕਮੇ ਵੱਲੋਂ ਅਸਲੀ ਜਾਮ ਪਹਿਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ,ਰਮਨਦੀਪ ਭਰੋਵਾਲ ਅਤੇ ਹਰਭਿੰਦਰ ਗਿੱਲ ਨੇ ਦੱਸਿਆ ਕਿ ਅੱਜ ਜੋਇੰਟ ਡਾਇਰੈਕਟਰ ਇੰਡਸਟਰੀ ਐਂਡ ਕਮਰਸ ਵਿਸ਼ਵਬੰਦੂ ਮੁੰਗਾ ਆਪਣੀ ਟੀਮ ਸਮੇਤ ਗੋਇੰਦਵਾਲ ਇੰਡਸਟਰੀ ਏਰੀਏ ਚ ਆਏ ਜਿੱਥੇ ਉਹਨਾਂ ਨੇ ਸਾਰੇ ਇੰਡਸਟਰੀ ਏਰੀਏ ਦਾ ਦੌਰਾ ਕੀਤਾ ਤੇ ਚੋਣਵੇਂ ਸਨਤਕਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਿਆ, ਭਰੋਵਾਲ ਤੇ ਗਿੱਲ ਨੇ ਕਿਹਾ ਕਿ ਜੋਇੰਟ ਡਾਇਰੈਕਟਰ ਨੇ ਉਹਨਾਂ ਨੂੰ ਭਰੋਸਾ ਦਵਾਇਆ ਹੈ ਕਿ ਜੋ ਨਵੀਂ ਬਣ ਰਹੀ ਪੋਲਿਸੀ ਹੈ ਉਹ ਸਨਤਕਾਰਾਂ ਦੇ ਮੰਗ ਅਨੁਸਾਰ ਬਣਾਉਣਗੇ ਤਾਂ ਜੋ ਗੋਇੰਦਵਾਲ ਦੇ ਸਨਅਤੀ ਕੰਪਲੈਕਸ ਦੇ ਵਿੱਚ ਮੁੜ ਖੁਸ਼ਹਾਲੀ ਆ ਸਕੇ, ਇਸ ਮੌਕੇ ਉਹਨਾਂ ਦੇ ਨਾਲ ਇਕਬਾਲ ਸਿੰਘ ਸੈਣੀ ,ਸੀ ਮੀਤ ਪ੍ਰਧਾਨ ,ਸੁਰਿੰਦਰ ਸਿੰਘ ਸੈਣੀ ,ਵੀ ਕੇ ਕੁੰਦਰਾ ਰੀਗਲ ਲੋਬਟਰੀ,ਮਧੁਰਬੈਨ ਸਿੰਘ ਸੋਇਆ ਫੂਡ,ਦਲਜੀਤ ਸਿੰਘ ਝੰਡ ਮਲਕੀਤ ਸਿੰਘ ਸੈਣੀ ਪ੍ਰਵੀਨ ਕੁਮਾਰ, ਸਤਨਾਮ ਸਿੰਘ ਢਿੱਲੋ ਬਲਵਿੰਦਰ ਸਿੰਘ ਨਵੇਗਲਾਸ,ਭੁਪਿੰਦਰ ਸਿੰਘ ਬੰਬੇਵਾਲੇ, ਸੁਖਵਿੰਦਰ ਸਿੰਘ ਰੰਧਾਵਾ ਆਦ ਹਾਜ਼ਰ ਸਨ।