ਸਰਬਜੀਤ ਸਿੰਘ ਕੰਗ ਦੀ ਮੌਤ ਤੇ ਬ੍ਰਹਮਪਰਾ ਤੇ ਜਹਾਂਗੀਰ ਵੱਲੋਂ ਦੁੱਖ ਦਾ ਪ੍ਰਗਟਾਵਾ

ਸ੍ਰੀ ਗੋਇੰਦਵਾਲ ਸਾਹਿਬ 18 ਨਵੰਬਰ ( ਬਿਉਰੋ ) ਕੁਝ ਦਿਨ ਪਹਿਲਾਂ ਸਰਬਜੀਤ ਸਿੰਘ ਕੰਗ ਜੋ ਪਰਮਾਤਮਾ ਵਲੋੰ ਬਖਸ਼ੀ ਹੋਈ ਉਮਰ ਨੂੰ ਭੋਗ ਕੇ ਅਕਾਲ ਚਲਾਣਾ ਕਰ ਗਏ ਸਨ ਦੇ ਗ੍ਰਹਿ ਪਿੰਡ ਕੰਗ ਵਿਖੇ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਖਡੂਰ ਸਾਹਿਬ ਅਤੇ ਦਲਬੀਰ ਸਿੰਘ ਜਹਾਂਗੀਰ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਪਰਿਵਾਰ ਦੇ ਮੈਂਬਰਾਂ ਮਾਤਾ ਸੁਰਿੰਦਰ ਕੌਰ ਸ਼ਿੰਦੋ, ਪਤਨੀ ਲਖਵਿੰਦਰ ਕੌਰ, ਬੇਟੀ ਸੰਦੀਪ ਕੌਰ , ਜਵਾਈ ਡਾਕਟਰ ਧਰਮਿੰਦਰ ਸਿੰਘ ਸਰਹਾਲੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਕੰਗ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹੋਏ ਬ੍ਰਹਮਪੁਰਾ ਨੇ ਕਿਹਾ ਹੈ ਕਿ ਸਰਬਜੀਤ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸਨ ਉਨਾਂ ਦੀ ਮੌਤ ਨਾਲ ਪਰਿਵਾਰ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸਰਬਜੀਤ ਸਿੰਘ ਦੇ ਪਹਿਲਾਂ ਹੀ ਦੋ ਭਰਾਵਾਂ ਦੀ ਮੌਤ ਹੋ ਚੁੱਕੀ ਸੀ ਹੁਣ ਇੱਕੋ ਇੱਕ ਪਰਿਵਾਰ ਦਾ ਸਹਾਰਾ ਸਰਬਜੀਤ ਸਿੰਘ ਦੇ ਫਾਨੀ ਦੁਨੀਆ ਤੋਂ ਰੁਖਸਤ ਹੋ ਜਾਣ ਨਾਲ ਪ੍ਰੀਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਮੌਕੇ ਬ੍ਰਹਮਪਰਾ ਅਤੇ ਜਹਾਂਗੀਰ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਸਰਬਜੀਤ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਦਲਬੀਰ ਸਿੰਘ ਜਹਾਂਗੀਰ ਕੌਮੀ ਜਥੇਬੰਦਕ ਸਕੱਤਰ, ਬਲਕਾਰ ਸਿੰਘ ਮੰਡ, ਮੁਖਤਾਰ ਸਿੰਘ ਕੰਗ, ਰਾਜਵਿੰਦਰ ਸਿੰਘ ਰਾਜਾ ਕੰਗ, ਅਮਨ ਨਿਹੰਗ ਆਦਿ ਵੀ ਹਾਜ਼ਰ ਸਨ ਅਤੇ ਸਾਰਿਆਂ ਨੇ ਕੰਗ ਪਰਿਵਾਰ ਨਾਲ ਬੜੇ ਦੁੱਖ ਦਾ ਪ੍ਰਗਟਾਵਾ ਕੀਤਾ ਨੇ ਵੀ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।