ਸਰਪੰਚ ਜਗਰੂਪ ਸਿੰਘ ਖਵਾਸਪੁਰ ਨੂੰ ਮਿਲੀ ਜ਼ਮਾਨਤ ,ਹਲਕੇ ਦੇ ਪੰਚਾਂ ਸਰਪੰਚਾ ਕੀਤਾ ਗਰਮਜੋਸ਼ੀ ਨਾਲ ਸੁਆਗਤ
ਝੂਠੇ ਤੇ ਬੇਬੁਨਿਆਦ ਪਰਚੇ ਖਿਲਾਫ ਹਾਈਕੋਰਟ ਤੱਕ ਲੜਾਂਗੇ ਲੜਾਈ : ਪਵਾਰ

ਸ਼੍ਰੀ ਗੋਇੰਦਵਾਲ ਸਾਹਿਬ 24 ਨਵੰਬਰ ( ਬਿਉਰੋ )
ਬੀਤੇ ਕੱਲ ਹਲਕਾ ਖਡੂਰ ਸਾਹਿਬ ਦੇ ਪਿੰਡ ਖਵਾਸਪੁਰ ਤੋਂ ਸਰਪੰਚ ਜਗਰੂਪ ਸਿੰਘ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋ ਸੈਸਨ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ,ਦੱਸ ਦੇਈਏ ਕਿ ਸਰਪੰਚ ਜਗਰੂਪ ਸਿੰਘ ਨੂੰ 12 ਲੱਖ ਦੇ ਘਪਲੇ ਦੇ ਦੋਸ਼ਾਂ ਚ ਨਾਮਜ਼ਦ ਕਰਕੇ ਪੰਚਾਇਤ ਵਿਭਾਗ ਦੀ ਸ਼ਿਫਾਰਸ਼ ਤੇ ਪੁਲਿਸ ਵਲੋੰ ਕੇਸ ਦਰਜ਼ ਕਰ ਜੇਲ੍ਹ ਭੇਜ ਦਿੱਤਾ ਗਿਆ ਸੀ,ਇਸ ਸਬੰਧੀ ਸਰਪੰਚ ਜਗਰੂਪ ਸਿੰਘ ਨੇ ਕਿਹਾ ਕਿ ਇਹ ਪਰਚਾ ਪਿੰਡ ਭੈਲ ਵਿਖੇ ਸੱਤਾਧਿਰ ਵਲੋੰ ਕਾਰਵਾਈ ਜਾ ਰਹੀ ਨਜ਼ਾਇਜ ਮਾਈਨਿੰਗ ਦਾ ਮੇਰੇ ਵੱਲੋ ਪਰਦਾਫ਼ਾਸ਼ ਕਰਨ ਕਰਕੇ ਕੀਤਾ ਗਿਆ ਹੈ,ਉਹਨਾਂ ਕਿਹਾ ਕਿ ਇਹ ਪਰਚਾ ਬਿੱਲਕੁੱਲ ਝੂਠਾ ਸੀ ਤੇ ਇਹ ਪਰਚਾ ਮੌਜੂਦਾ ਸਰਕਾਰ ਵੱਲੋ ਬਦਲਾ ਖੋਰੀ ਦੀ ਨੀਤੀ ਤਹਿਤ ਕੀਤਾ ਗਿਆ ਸੀ , ਸਰਪੰਚ ਜਗਰੂਪ ਸਿੰਘ ਨੇ ਕਿਹਾ ਕਿ ਇਸ ਝੂਠੇ ਤੇ ਬੇਬੁਨਿਆਦ ਪਰਚੇ ਖਿਲਾਫ ਉਹ ਹਾਈਕੋਰਟ ਤੱਕ ਲੜਾਈ ਲੜਨਗੇ ਅਤੇ ਇਸ ਸ਼ਾਜਿਸ਼ ਪਿਛਲੇ ਲੋਕਾਂ ਦੇ ਚਿਹਰੇ ਬੇਨਕਾਬ ਕੀਤੇ ਜਾਣਗੇ, ਇਸ ਮੌਕੇ ਜਦੋ ਸਰਪੰਚ ਜਗਰੂਪ ਸਿੰਘ ਗੋਇੰਦਵਾਲ ਸਾਹਿਬ ਵਾਲੀ ਜੇਲ ਚੋ ਬਾਹਰ ਆਏ ਤਾਂ ਬਹੁਤ ਵੱਡੀ ਗਿਣਤੀ ਵਿੱਚ ਪਿੰਡ ਖਵਾਸਪੁਰ ਦੇ ਲੋਕ ਸਵਾਗਤ ਲਈ ਪਹੁੰਚੇ ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਸਰਪੰਚ ,ਪੰਚ,ਮੌਹਤਬਰ ਸਾਹਿਬਾਨ ਵੀ ਹਾਜਿਰ ਹੋਏ ਅਤੇ ਆਮ ਆਦਮੀ ਪਾਰਟੀ ਦੇ ਧੱਕੇਸ਼ਾਹੀ ਖਿਲਾਫ ਨਾਅਰੇਬਾਜੀ ਕੀਤੀ, ਇਸ ਮੌਕੇ ਸਾਬਕਾ ਵਿਧਾਇਕ ਸ਼੍ਰ ਰਮਨਜੀਤ ਸਿੰਘ ਸਿੱਕੀ ਦੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਰਾਣਾ ਵੀ ਵੱਡੀ ਗਿਣਤੀ ਚ ਕਾਂਗਰਸੀ ਮੋਹਤਬਰਾ ਨੂੰ ਨਾਲ ਲੈ ਕੇ ਸਵਾਗਤ ਲਈ ਪਹੁੰਚੇ ਉਹਨਾਂ ਨਾਲ ਸੀਨੀ ਆਗੂ ਗੁਲਵਿੰਦਰ ਸਿੰਘ ਰਾਏ ,ਸਰਪੰਚ ਸਰਵਨ ਸਿੰਘ ਧੂੰਦਾ ,ਸਰਪੰਚ ਮੋਹਨ ਸਿੰਘ ਬੱਲਾ ,ਸੀਨੀ ਆਗੂ ਰਘਬੀਰ ਸਿੰਘ ਵਿਰਕ ,ਯੂਥ ਆਗੂ ਲਾਡੀ ਬਾਠ ,ਸੀਨੀ ਆਗੂ ਗੁਰਦੇਵ ਸਿੰਘ ਪਵਾਰ ,ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾ ,ਸਰਪੰਚ ਮਹਿੰਦਰ ਸਿੰਘ ਚੰਬਾ ,ਸਰਪੰਚ ਬਲਬੀਰ ਸਿੰਘ ਕਰਮੂਵਾਲ ,ਸਰਪੰਚ ਮਨਦੀਪ ਸਿੰਘ ਘੜਕਾ ,ਸਰਪੰਚ ਮਨਜਿੰਦਰ ਸਿੰਘ ਗੁੱਜਰਪੁਰ ,ਬਲਾਕ ਪ੍ਰਧਾਨ ਭੁਪਿੰਦਰ ਕੁਮਾਰ ਨਈਅਰ ,ਪ੍ਰਭਦੀਪ ਸਿੰਘ ਕਾਹਲਵਾ ,ਸਰਪੰਚ ਸੁਰਜੀਤ ਸਿੰਘ ਭਰੋਵਾਲ ,ਕਰਨ ਸਿੰਘ ਭਰੋਵਾਲ ,ਗੁਰਲਾਲ ਸਿੰਘ ਰਾਹਲ ਚਾਹਲ ,ਸੱਜਣ ਸਿੰਘ ਰਾਹਲ ਚਾਹਲ ,ਯਾਦਵਿੰਦਰ ਸਿੰਘ ਭੱਠਲ ,ਗਗਨਦੀਪ ਸਿੰਘ ਭੱਠਲ ,ਜਸਬੀਰ ਸਿੰਘ ਭੱਠਲ ,ਮੈਂਬਰ ਭੋਲ਼ਾ ਸਿੰਘ ਖਵਾਸਪੁਰ ,ਦਲਬੀਰ ਸਿੰਘ ਖਵਾਸਪੁਰ ,ਜੁਗਰਾਜ ਸਿੰਘ ਖਵਾਸਪੁਰ ,ਗਗਨ ਖਵਾਸਪੁਰ ,ਸਵਿੰਦਰ ਸਿੰਘ ਖਵਾਸਪੁਰ ,ਰੂਪ ਸਿੰਘ ਖਵਾਸਪੁਰ ਆਦਿ ਮੌਜੂਦ ਸਨ