ਵਿਧਾਇਕ ਲਾਲਪੁਰਾ ਵਲੋੰ ਦਿੱਲੀ ਕਟੜਾ ਐਕਸਪ੍ਰੈਸ ਵੇਅ ਚ ਅਕਵਾਇਰ ਹੋਈਆਂ ਜ਼ਮੀਨਾ ਦਾ ਮੁੱਦਾ ਵਿਧਾਨ ਸਭਾ ਚ ਚੁੱਕਣਾ ਸਲਾਘਾਯੋਗ : ਢੋਟੀ

ਸ਼੍ਰੀ ਗੋਇੰਦਵਾਲ ਸਾਹਿਬ 28 ਨਵੰਬਰ ( ਬਿਉਰੋ ) ਦਿੱਲੀ ਕਟੜਾ ਐਕਸਪ੍ਰੈਸ ਵੇਅ ਲਈ ਅਕਵਾਇਰ ਹੋਈਆਂ ਜ਼ਮੀਨਾਂ ਦੇ ਮੁੱਦੇ ਨੂੰ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋੰ ਵਿਧਾਨ ਸਭਾ ਚੁੱਕਣਾ ਸਲਾਘਾਯੋਗ ਹੈ ,ਕਿਉੁਕਿ ਲੋਕਾਂ ਵਲੋਂ ਚੁਣੇ ਨੁਮਾਇੰਦੇ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਿਰਮਲ ਸਿੰਘ ਢੋਟੀ ਬਲਾਕ ਪ੍ਰਧਾਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ, ਢੋਟੀ ਨੇ ਕਿਹਾ ਕਿ ਕਿਸਾਨਾਂ ਦਾ ਇਹ ਮੁੱਦਾ ਲੰਮੇ ਸਮੇਂ ਲਮਕਦਾ ਆ ਰਿਹਾ ਹੈ ਅਤੇ ਪਿਛਲੀ ਕਾਗਰਸ ਸਰਕਾਰ ਨੇ ਵੀ ਕਿਸਾਨਾਂ ਦੀ ਸਾਰ ਨਹੀ ਲਈ ,ਪਰ ਹੁਣ ਇਹ ਮੁੱਦਾ ਵਿਧਾਇਕ ਮਨਜਿੰਦਰ ਸਿੰਘ ਦੇ ਧਿਆਨ ਆਉਦਿਆਂ ਹੀ ਉਹਨਾਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਅਤੇ ਸਰਕਾਰ ਨੂੰ ਕਿਸਾਨਾਂ ਦੀਆਂ ਅਕਵਾਇਰ ਹੋਈਆਂ ਜ਼ਮੀਨਾਂ ਦਾ ਵਾਜਬ ਰੇਟ ਦੇਣ ਦੀ ਅਪੀਲ ਕੀਤੀ ,ਢੋਟੀ ਨੇ ਕਿਹਾ ਕਿ ਇਸ ਤੋੰ ਪਹਿਲਾ ਵੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋੰ ਵਿਧਾਨ ਸਭਾ ਚ ਗੋਇੰਦਵਾਲ ਸਾਹਿਬ ਦੀ ਇੰਡਸਟਰੀ ਦਾ ਮੁੱਦਾ ਉਠਾਇਆ ਸੀ ਜਿਸ ਦੇ ਫਲਸਰੂਪ ਪੰਜਾਬ ਸਰਕਾਰ ਵਲੋਂ ਗੋਇੰਦਵਾਲ ਸਾਹਿਬ ਇੰਡਸਟਰੀ ਦੀ ਵੱਖਰੀ ਪਾਲਿਸੀ ਬਣ ਰਹੀ ਹੈ ,ਉਹਨਾਂ ਕਿਹਾ ਆਸ ਹੈ ਕਿ ਬਹੁਤ ਜਲਦ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਯਤਨਾਂ ਸਦਕਾ ਦਿੱਲੀ ਕਟੜਾ ਐਕਸਪ੍ਰੈਸ ਵੇਅ ਚ ਅਕਵਾਇਰ ਜ਼ਮੀਨਾਂ ਦਾ ਮੁੱਦਾ ਵੀ ਹੱਲ ਹੋਵੇਗਾ