ਨਵ ਨਿਯੁਕਤ ਅਹੁਦੇਦਾਰਾਂ ਨੂੰ ਲਾਖਣਾ,ਬਹਿੜਵਾਲ,ਉਸਮਾ ਅਤੇ ਧੁੰਨਾ ਨੇ ਦਿੱਤੀ ਵਧਾਈ

ਪੰਜਾਬ ਸਰਕਾਰ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਪੰਜਾਬ ਦੇ ਵਾਈਸ ਚੇਅਰਮੈਨ ਡਾਇਰੈਕਟਰ ਤੇ ਮੈਂਬਰ ਨਿਯੁਕਤ ਕੀਤੇ ਗਏ ਇਸ ਮੌਕੇ ਸੂਬਾ ਸਕੱਤਰ ਪੰਜਾਬ ਇੰਚਾਰਜ ਮਾਝਾ ਜੋਨ ਚੇਅਰਮੈਨ ਗੁਰਦੇਵ ਸਿੰਘ ਲਾਖਨਾ ਜਿਲਾ ਪ੍ਰਧਾਨ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਜ਼ਿਲ੍ਹਾ ਜਨਰਲ ਸਕੱਤਰ ਚੇਅਰਮੈਨ ਰਜਿੰਦਰ ਸਿੰਘ ਉਸਮਾ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਵੱਲੋਂ ਸਾਰੇ ਜਿਲੇ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ, ਇਹਨਾਂ ਨਿਯੁਕਤੀਆਂ ਵਿੱਚ ਲੋਕ ਸਭਾ ਇੰਚਾਰਜ ਬਲਜੀਤ ਸਿੰਘ ਖਹਿਰਾ ਨੂੰ ਖਾਦੀ ਬੋਰਡ ਪੰਜਾਬ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ,ਗੁਰਸੇਵਕ ਸਿੰਘ ਔਲਖ ਨੂੰ ਪੰਜਾਬ ਰਾਜ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਦੇ ਡਾਇਰੈਕਟਰ ਨਿਯੁਕਤ ਕੀਤਾ ਗਿਆ ਇਸੇ ਤਰਾਂ ਗੁਰਦੇਵ ਸਿੰਘ ਸੰਧੂ ਨੂੰ ਪੰਜਾਬ ਰਾਜ ਫੋਰੈਸਟ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਕੁਲਦੀਪ ਸਿੰਘ ਮਥਰੇਵਾਲ ਨੂੰ ਪੰਜਾਬ ਰਾਜ ਖਾਦੀ ਬੋਰਡ ਦੇ ਮੈਂਬਰ ਵਜੋਂ ਨਿਯੁਕਤੀ ਮਿਲੀ ਹੈ ਇਹਨਾਂ ਨਿਯੁਕਤੀਆਂ ਤੇ ਜਿੱਥੇ ਗੁਰਦੇਵ ਸਿੰਘ ਲਾਖਣਾ,ਗੁਰਵਿੰਦਰ ਬਹਿੜਵਾਲ,ਰਜਿੰਦਰ ਉਸਮਾ ਅਤੇ ਹਰਪ੍ਰੀਤ ਧੁੰਨਾ ਨੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਉੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ,ਉਹਨਾਂ ਕਿਹਾ ਕਿ ਉਕਤ ਆਗੂ ਲੰਮੇ ਸਮੇਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਸਨ ਜਿਸ ਨੂੰ ਦੇਖਦਿਆਂ ਪਾਰਟੀ ਵਲੋੰ ਉਕਤ ਆਗੂਆਂ ਨੂੰ ਨਵੀਆਂ ਜਿੰਮੇਵਾਰੀਆਂ ਨਾਲ ਨਵਾਜਿਆ ਗਿਆ ਹੈ