ਤਰਨ ਤਾਰਨ
ਪੱਖੋਕੇ,ਕਰਮੂਵਾਲਾ,ਟੋਨੀ ਨੇ ਜਿਲ੍ਹਾ ਜਥੇਬੰਦੀ ਦੇ ਵਿਸਥਾਰ ਸਬੰਧੀ ਸੁਖਬੀਰ ਬਾਦਲ ਨਾਲ ਕੀਤੀ ਵਿਚਾਰ ਚਰਚਾ

- ਤਰਨ ਤਾਰਨ 04 ਦਸੰਬਰ ( ਬਿਉਰੋ ) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਲਵਿੰਦਰ ਪਾਲ ਸਿੰਘ ਪੱਖੋਕੇ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਤੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਨੇ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਮੁਲਾਕਾਤ ਕਰਨ ਤੋਂ ਬਾਅਦ ਵਾਪਸੀ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਅਲਵਿੰਦਰ ਪਾਲ ਸਿੰਘ ਪੱਖੋਕੇ ਨੇ ਦੱਸਿਆ ਉਨਾਂ ਨੇ ਪਾਰਟੀ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨਾਲ ਜਿਲਾ ਜਥੇਬੰਦੀ ਦੇ ਵਿਸਥਾਰ ਸਬੰਧੀ ਵਿਚਾਰ ਚਰਚਾ ਕੀਤੀ ਹੈ ਸ ਪੱਖੋਂਕੇ ਨੇ ਕਿਹਾ ਕਿ ਹਰੇਕ ਟਕਸਾਲੀ ਤੇ ਜੋ ਅਕਾਲੀ ਦਲ ਲਈ ਮਿਹਨਤ ਨਾਲ ਕੰਮ ਕਰ ਰਿਹਾ ਉਸ ਹਰੇਕ ਆਗੂ ਤੇ ਵਰਕਰ ਨੂੰ ਜਿਲ੍ਹੇ ਦੀ ਜਥੇਬੰਦੀ ਚ ਵਿੱਚ ਪੂਰਾ ਮਾਣ-ਸਨਮਾਨ ਦਿੱਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜਿਲੇ ਚ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਉਥੇ ਹੀ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਏਗੀ| ਸਰਦਾਰ ਪੱਖੋਕੇ ਨੇ ਕਿਹਾ ਕਿ| ਸ ਬਾਦਲ ਵੱਲੋਂ ਦਿੱਤੇ ਦਿਸ਼ਾ ਅੰਦੇਸ਼ਾ ਅਨੁਸਾਰ ਤਰਨ ਤਰਨ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ 8 ਦਸੰਬਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੱਘੀ ਯਾਦ ਵਿੱਚ ਖੂਨਦਾਨ ਦੇ ਕੈਂਪ ਲਗਾਏ ਜਾਣਗੇ| ਸਰਦਾਰ ਪੱਖੋਕੇ ਨੇ ਕਿਹਾ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਗੁਰਦੁਆਰਾ ਸੁਲਤਾਨਪੁਰ ਲੋਧੀ ਸਾਹਿਬ ਵਿਖੇ ਗੋਲੀਆਂ ਚਲਾ ਕੇ ਗੁਰ ਮਰਿਆਦਾ ਦਾ ਘਾਣ ਕੀਤਾ ਉਸਦੇ ਵਿਰੋਧ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤਰਨ ਤਾਰਨ ਜ਼ਿਲ੍ਹੇ ਤੋਂ ਵੱਡੀ ਹਾਜ਼ਰੀ ਭਰੀ ਜਾਵੇਗੀ| ਇਸ ਮੌਕੇ ਐਸਜੀਪੀ ਜੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂ ਵਾਲੇ ਨੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਪਿੰਡ ਪੱਧਰ ਦੇ ਉੱਤੇ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ|ਇਸ ਮੋਕੇ ਉਹਨਾਂ ਨਾਲ ਯਾਦਵਿੰਦਰ ਸਿੰਘ ਰੂੜੇਆਸਲ, ਪਰਮਜੀਤ ਸਿੰਘ ਮੁੰਡਾਪਿੰਡ, ਬਾਬਾ ਪਿਆਰਾ ਸਿੰਘ ਲੁਹਾਰ,ਲਖਵਿੰਦਰ ਸਿੰਘ ਕਦਗਿੱਲ, ਯੂਥ ਆਗੂ ਯਾਦਵਿੰਦਰ ਸਿੰਘ ਮਾਣੋਚਾਹਲ, ਬਿਕਰਮ ਸਿੰਘ ਬਾਗੜੀਆਂ , ਮਲਕੀਤ ਸਿੰਘ ਜੋਧਪੁਰ, ਕਰਤਾਰ ਸਿੰਘ ਸੇਖਚੱਕ ਵੀ ਹਾਜਰ ਸਨ॥