ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਪ੍ਰਿੰਸੀਪਲ ਰਾਜ ਪੱਧਰ ’ਤੇ ਸਨਮਾਨਿਤ

ਸ਼੍ਰੀ ਗੋਇੰਦਵਾਲ ਸਾਹਿਬ 06 ਦਸੰਬਰ ( ਬਿਉਰੋ )ਪਿਛਲੇ ਦਿਨੀਂ ਈ.ਕੇ. ਉਪਦੇਸ਼ ਮੀਡੀਆ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਰਾਜ ਦੇ ਸੀ.ਬੀ.ਐੱਸ.ਈ. ਸਕੂਲਾਂ ਦੇ ਕੁਝ ਚੁਣੇ ਹੋਏ ਪ੍ਰਿੰਸੀਪਲ ਸਾਹਿਬ ਨੂੰ ਐਜੂਕੇਸ਼ਨ ਐਕਸੀਲੈਂਸ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਇਹ ਰਾਜ ਪੱਧਰੀ ਅਵਾਰਡ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਦੇ ਪ੍ਰਿੰਸੀਪਲ ਸ੍ਰੀਮਤੀ ਮਨੀਸ਼ਾ ਸੂਦ ਜੀ ਨੂੰ ਉਨ੍ਹਾਂ ਦੀ ਮਿਹਨਤ, ਲਗਨ, ਸਕੂਲ ਦੇ ਵਧੀਆ ਨਤੀਜੇ, ਲੀਡਰਸ਼ਿਪ ਕੁਆਲਟੀ ਨੂੰ ਵੇਖਦੇ ਹੋਏ ਸਨਮਾਨਿਤ ਕੀਤਾ ਗਿਆ। ਸ੍ਰੀਮਤੀ ਮਨੀਸ਼ਾ ਸੂਦ ਨੂੰ ਮਿਲਿਆ ਇਹ ਰਾਜ ਪੱਧਰੀ ਐਜੂਕੇਸ਼ਨ ਐਕਸੀਲੈਂਸ ਅਵਾਰਡ ਸਾਰੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ’ਤੇ ਆਪਣੀ ਖੁਸ਼ੀ ਜਾਹਰ ਕਰਦਿਆਂ ਸੰਸਥਾ ਦੇ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਜੀ ਨੇ ਪ੍ਰਿੰਸੀਪਲ ਸ੍ਰੀਮਤੀ ਮਨੀਸ਼ਾ ਸੂਦ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ, ਸਰਵਪੱਖੀ ਵਿਕਾਸ ਕਰਨ ਅਤੇ ਚੰਗੇ ਇਨਸਾਨ ਬਣਾਉਣ ਲਈ ਵਚਨਬੱਧ ਰਹੇ ਹਨ। ਇਹ ਅਵਾਰਡ ਉਨ੍ਹਾਂ ਦੀ ਲਗਨ ਦਾ ਹੀ ਨਤੀਜਾ ਹੈ। ਇਸ ਖੁਸ਼ੀ ਭਰੇ ਮੌਕੇ ’ਤੇ ਉਨ੍ਹਾਂ ਨੂੰ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਵਧਾਈ ਦਿੱਤੀ ਗਈ।