ਤਰਨ ਤਾਰਨ

ਗੋਇੰਦਵਾਲ ਸਾਹਿਬ ਥਰਮਲ ਪਲਾਂਟ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਕਰਨਾ ਮਾਨ ਸਰਕਾਰ ਦਾ ਸਲਾਘਾਯੋਗ ਕਦਮ – ਬਹਿੜਵਾਲ-ਧੁੰਨਾ

ਤਰਨ ਤਾਰਨ 02 ਜਨਵਰੀ ( ਬਿਉਰੋ ) ਭਗਵੰਤ ਮਾਨ ਸਰਕਾਰ ਵਲੋੰ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਕੇ ਇਸਦਾ ਨਾਮ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਨਾਮ ਤੇ ਰੱਖਣਾ ਸਲਾਘਾਯੋਗ ਫੈਸਲਾ ਹੈ ਇਹ ਇਤਿਹਾਸਿਕ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਗੀ ਸੋਚ ਦੇ ਨਤੀਜ਼ਾ ਹੈ ਕਿਉਂਕਿ ਸਰਕਾਰਾਂ ਨੇ ਹਮੇਸ਼ਾ ਹੀ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਹੀ ਵੇਚਿਆ ਸੀ। ਪਰ ਇਹ ਪਹਿਲੀ ਸਰਕਾਰ ਹੈ ਜਿਸਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਜੀ ਵੀ ਕੇ ਪਾਵਰ ਦੀ ਮਾਲਕੀ ਵਾਲਾ ਖਰੀਦ ਕੇ ਇਤਿਹਾਸ ਸਿਰਜ ਦਿੱਤਾ ਹੈ ਇਹ ਨੂੰ ਸਰਕਾਰ ਵੱਲੋਂ 1080 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਅਤੇ ਇਸ ਨੂੰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਸਮਰਪਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਅਦਾਰੇ ਦਾ ਨਾਮ ਸ੍ਰੀ ਗੁਰੂ ਅਮਰਦਾਸ ਦੇ ਨਾਮ ਤੇ ਹੋਵੇਗਾ ਦਾ ਐਲਾਨ ਕੀਤਾ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੱਸਿਆ ਗਿਆ ਕਿ ਪਿਛਵਾੜਾ ਕੋਲਾ ਖਾਨ ਦਾ ਕੋਲਾ ਸਿਰਫ ਸਰਕਾਰੀ ਬਿਜਲੀ ਪਲਾਂਟ ਲਈ ਵਰਤਿਆ ਜਾ ਸਕਦਾ ਹੈ। ਇਸ ਲਈ ਇਹ ਕੋਲਾ ਇੱਥੇ ਬਿਜਲੀ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ ਕਿਉਂਕਿ ਪਹਿਲਾਂ ਇਸ ਥਰਮਲ ਪਲਾਂਟ ਵਿੱਚ 34 ਫੀਸਦੀ ਬਿਜਲੀ ਦਾ ਉਤਪਾਦਨ ਹੁੰਦਾ ਸੀ ਪਰ ਹੁਣ ਸਰਕਾਰ ਇਸ ਨੂੰ 75 ਤੋਂ 80 ਫੀਸਦੀ ਚਲਾ ਕੇ ਵੱਡੇ ਬਿਜਲੀ ਉਤਪਾਦਨ ਕਰਕੇ 300 ਤੋਂ 350 ਕਰੋੜ ਰੁਪਏ ਪ੍ਰਤੀ ਸਾਲ ਪੰਜਾਬ ਦੇ ਖਜ਼ਾਨੇ ਨੂੰ ਬਜਤ ਹੋਵੇਗੀ। ਇਸ ਮੌਕੇ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਨੇ ਦੱਸਿਆ ਕਿ ਇਥੋਂ ਦੇ ਲੋਕਲ ਵਾਸੀ ਹੋਣ ਦੇ ਨਾਤੇ ਲੋਕਾ ਦੇ ਚਿਹਰਿਆਂ ਵਿੱਚ ਇੱਕ ਵੱਖਰੀ ਤਰਾਂ ਦੀ ਰੌਣਕ ਵੇਖੀ ਜਾ ਸਕਦੀ ਹੈ ਅਤੇ ਗੋਇੰਦਵਾਲ ਸਾਹਿਬ ਦੇ ਲੋਕ ਖੁਸ਼ੀ ਤੇ ਉਤਸ਼ਾਹ ਨਾਲ ਭਰ ਹੋਏ ਮਾਨ ਸਰਕਾਰ ਦੀ ਸਲਾਘਾ ਕਰ ਰਹੇ ਹਨ ਇਹ ਫੈਸਲਾ ਨਾਲ ਗੋਇੰਦਵਾਲ ਸਾਹਿਬ ਦੇ ਤਬਾਹ ਹੋਏ ਫੋਕਲ ਪੁਆਇੰਟ ਨੂੰ ਮੁੜ ਵਿਕਸਿਤ ਕਰਨ ਦੇ ਨਾਲ ਨਾਲ ਜਿਲੇ ਤਰਨ ਤਾਰਨ ਲਈ ਇਹ ਨੂੰ ਵੱਡਾ ਫੈਸਲਾ ਮੰਨਿਆ ਜਾ ਸਕਦਾ ਹੈ।

Related Articles

Back to top button