13 ਫਰਵਰੀ ਨੂੰ ਦਿੱਲੀ ਵਿਖੇ ਲੱਗਣ ਜਾ ਰਹੇ ਧਰਨੇ ਸਬੰਧੀ ਕਿਸਾਨ ਆਗੂਆਂ ਵਲੋੰ ਗੋਇੰਦਵਾਲ ਸਾਹਿਬ ਵਿਖੇ ਅਹਿਮ ਮੀਟਿੰਗ

ਸ਼੍ਰੀ ਗੋਇੰਦਵਾਲ ਸਾਹਿਬ 15 ਜਨਵਰੀ ( ਬਿਉਰੋ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਵੱਲੋਂ ਜੋ 13 ਫਰਵਰੀ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਦਿੱਲੀ ਵਿਖੇ ਮੋਰਚਾ ਲੱਗਣ ਜਾ ਰਿਹਾ ਹੈ। ਉਸਦੇ ਸਬੰਧੀ 18 ਜਨਵਰੀ ਨੂੰ ਜੋਨ ਟਾਂਡਾ ਵੱਲੋਂ ਮੋਰਚੇ ਦੀ ਤਿਆਰੀ ਲਈ ਡੇਹਰਾ ਸਾਹਿਬ ਵਿਖੇ ਕਨਵੈਨਸ਼ਨ ਕਰਵਾਉਣ ਲਈ ਅੱਜ ਨੈਸ਼ਨਲ ਕਲੀਨੀਕਲ ਲੈਬ ਗੋਇੰਦਵਾਲ ਸਾਹਿਬ ਵਿਖੇ ਇਕ ਜ਼ਰੂਰੀ ਮੀਟਿੰਗ ਕੀਤੀ ਗਈ ,ਆਗੂਆਂ ਨੇ ਕਿਹਾ ਕਿ ਪੰਜਾਬ ਹੇਠਲਾ ਪਾਣੀ ਖਤਮ ਹੋਣ ਕੰਢੇ ਹੈ ਜਦਕਿ ਕੇਂਦਰ ਕੋਝੀਆਂ ਚਾਲਾਂ ਚੱਲਕੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣਾ ਚਾਹੁੰਦਾ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਾਰ ਵਾਰ ਦੇਸ਼ ਦੇ ਸੰਘੀ ਢਾਂਚੇ ਨੂੰ ਤੋੜ ਕੇ ਸਾਰੀਆਂ ਤਾਕਤਾਂ ਆਪਣੇ ਹੱਥਾਂ ਲੈਣ ਦੇ ਮਨਸੂਬੇ ਬੰਦ ਕਰੇ ਅਤੇ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰੇ ਇਸ ਮੌਕੇ ਜੋਨ ਪ੍ਰਧਾਨ ਕੁਲਵੰਤ ਸਿੰਘ ਭੈਲ, ਜਵਾਹਰ ਸਿੰਘ ਟਾਂਡਾ, ਕੁਲਵੰਤ ਸਿੰਘ ਵੇਈਂ ਪੂਈਂ, ਲਖਬੀਰ ਸਿੰਘ ਸੰਗਤ ਪੁਰ, ਦਵਿੰਦਰ ਸਿੰਘ, ਜੋਗਿੰਦਰ ਸਿੰਘ ਗੋਇੰਦਵਾਲ ਸਾਹਿਬ ਆਦਿ ਆਗੂ ਸ਼ਾਮਲ ਹੋਏ।