ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਵਿਗਿਆਨ ਮੁਕਾਬਲਿਆਂ ਚ ਮਾਰੀਆਂ ਮੱਲਾਂ

ਸ਼੍ਰੀ ਗੋਇੰਦਵਾਲ ਸਾਹਿਬ 16 ਜਨਵਰੀ ( ਬਿਉਰੋ ) ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਪੱਧਰੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ
ਵੱਖ-ਵੱਖ ਸਰਕਾਰੀ ਸਕੂਲਾਂ ਨੇ ਭਾਗ ਲਿਆ । ਜਿਸ ਚ ਵਿਦਿਆਰਥੀਆਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਮਿਡਲ ਪੱਧਰ ਤੇ ਸੈਕੰਡਰੀ ਪੱਧਰ ਅਤੇ ਹਰੇਕ ਪੱਧਰ ਵਿੱਚ 5 5 ਥੀਮਜ਼ ਉੱਪਰ ਬੱਚਿਆਂ ਵੱਲੋਂ ਬਣਾਏ ਗਏ ਮਾਡਲ ਤਿਆਰ ਕੀਤੇ ਗਏ
ਮਿਡਲ ਪੱਧਰ ਵਿੱਚ SOE ਗੋਵਿੰਦਵਾਲ ਸਾਹਿਬ ਦੇ ਵਿਦਿਆਰਥੀ ਨਿਕੁੰਜ ਕੁਮਾਰ ਸ਼ਰਮਾ, ਵਿਸ਼ਵਦੀਪ ਸਿੰਘ, ਅੰਮ੍ਰਿਤਪਾਕ ਸਿੰਘ ਨੇ ਪਹਿਲਾ ਸਥਾਨ ਹਾਂਸਲ ਕੀਤਾ । ਇਸੇ ਤਰ੍ਹਾਂ ਨੇ ਸੈਕੰਡਰੀ ਪੱਧਰ ਵਿੱਚ ਸਾਜਨਦੀਪ ਸਿੰਘ, ਅਕਾਸਦੀਪ ਸਿੰਘ ਨੇ ਪਹਿਲਾ ਸਥਾਨ ਅਤੇ ਵਰੁਨ ਸ਼ਰਮਾ ਨੇ ਦੂਜਾ ਸਥਾਨ ਹਾਂਸਲ ਕੀਤਾ,ਇਸ ਮੌਕੇ ਜੱਜ ਸਹਿਬਾਨ ਦੀ ਭੂਮਿਕਾ “ਮਨਜੀਤ ਕੌਰ, ਮਿਸ ਰਾਜਵੀਰ ਕੌਰ, ਸ੍ਰੀਮਤੀ ਪ੍ਰਵੀਨ ਹਾਂਡਾ ਅਤੇ ਸ਼੍ਰੀ ਮਤੀ ਮਨਦੀਪ ਕੌਰ ਨੇ ਨਿਭਾਈ, ਇਸ ਮੌਕੇ ਸਕੂਲ ਇੰਨਚਾਰਜ ਬਖ਼ਸ਼ੀਸ਼ ਸਿੰਘ ਅਤੇ ਜੱਜ ਸਾਹਿਬਾਨ ਨੇ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ,ਇਸ ਪ੍ਰੋਗਰਾਮ ਦਾ ਆਯੋਜਨ ਬਲਜੀਤ ਸਿੰਘ ਅਤੇ ਸ਼੍ਰੀਮਤੀ ਜਸਬੀਰ ਕੌਰ ਨੇ ਸਫਲਤਾ ਪੂਰਵਕ ਕੀਤਾ, ਇਸ ਮੌਕੇ ਬਲਵਿੰਦਰ ਸਿੰਘ, ਸ਼ਰਨਕਮਲਜੀਤ ਸਿੰਘ, ਪ੍ਰਵੀਨ ਕੌਰ, ਸਤਨਾਮ ਸਿੰਘ, ਕੇਵਲਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਸਪ੍ਰੀਤ ਕੌਰ ਮਨਮੀਤ ਸਿੰਘ, ਸੰਗੀਤਾ ਦੇ ਅਤੇ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ